ਨਾਭਾ ਜੇਲ੍ਹ ਬਾਹਰ ਪਹੁੰਚੀ ਗਨੀਵ ਕੌਰ, ਕਿਹਾ ''ਦੇਖੋ ਜਦੋਂ ਸ਼ੇਰ ਬਾਹਰ ਆਉਂਦਾ ਤਾਂ ਕੀ ਬਣਦਾ''
Tuesday, Feb 03, 2026 - 01:26 PM (IST)
ਪਟਿਆਲਾ/ਨਾਭਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ। ਅਦਾਲਤ ਦੇ ਇਸ ਫੈਸਲੇ ਨੂੰ 'ਸੱਚ ਦੀ ਜਿੱਤ' ਕਰਾਰ ਦਿੰਦਿਆਂ ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸ਼ਾਇਦ ਭੁੱਲ ਗਈ ਸੀ ਕਿ ਸਭ ਤੋਂ ਉੱਪਰ ਇਕ ਰੱਬ ਦੀ ਅਦਾਲਤ ਵੀ ਹੈ, ਜਿੱਥੇ ਦੇਰ ਹੈ ਪਰ ਹਨੇਰ ਨਹੀਂ। ਗਨੀਵ ਕੌਰ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ ਵਿਚ ਡਾਇਨਾਸੌਰ ਵੀ ਆਉਣਗੇ ਅਤੇ ਅਕਾਲੀ ਵੀ। ਬਿਕਰਮ ਮਜੀਠੀਆ ਦੀ ਰਿਹਾਈ 'ਤੇ ਵਿਰੋਧੀਆਂ ਵੱਲੋਂ ਕੱਸੇ ਜਾ ਰਹੇ ਤੰਜ 'ਤੇ ਉਨ੍ਹਾਂ ਕਿਹਾ ਕਿ ਦੇਖੋ ਜਦੋਂ ਸ਼ੇਰ ਬਾਹਰ ਨਿਕਲ ਕੇ ਆਉਂਦਾ ਹੈ ਤਾਂ ਕੀ ਬਣਦਾ ਹੈ।
ਇਹ ਵੀ ਪੜ੍ਹੋ : RUBICON 'ਤੇ ਬਿਕਰਮ ਮਜੀਠੀਆ ਨੂੰ ਲੈਣ ਪਹੁੰਚੀ ਗਨੀਵ ਕੌਰ
ਗਨੀਵ ਕੌਰ ਨੇ ਕਿਹਾ ਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਪ੍ਰਮਾਤਮਾ ਅਤੇ ਦੇਸ਼ ਦੀ ਸਰਵਉੱਚ ਅਦਾਲਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨੀ ਧੱਕੇਸ਼ਾਹੀ ਕਰਨੀ ਸੀ, ਉਹ ਕਰ ਚੁੱਕੀ ਹੈ ਪਰ ਅੰਤ ਵਿਚ ਇਨਸਾਫ਼ ਦੀ ਜਿੱਤ ਹੋਈ ਹੈ। ਉਨ੍ਹਾਂ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਜਿਨ੍ਹਾਂ ਕੁਰਸੀਆਂ 'ਤੇ ਉਹ ਬੈਠੇ ਹਨ, ਕੀ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਸ਼ੋਭਾ ਦਿੰਦੀਆਂ ਹਨ?
ਇਹ ਵੀ ਪੜ੍ਹੋ : CM ਦੇ ਅੰਦਾਜ਼ 'ਚ ਮਾਣਕ ਗੋਇਲ ਦਾ 'ਆਪ' ਤੇ ਤੰਜ, ...ਜਦੋਂ ਸ਼ਰਾਬ ਘੁਟਾਲੇ ਆਲੇ" ਜੱਜ ਬਣ ਜਾਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
