ਪਾਰਥਿਵ ਨੇ ਸਟੀਵ ਵਾ ਦੇ ਬੇਟੇ ਤੋਂ ਲਿਆ 16 ਸਾਲ ਪਹਿਲਾਂ ਹੋਈ ਬੇਇਜ਼ਤੀ ਦਾ ਬਦਲਾ

04/24/2020 6:02:51 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਸਾਲ 2002 ਵਿਚ ਟੀਮ ਇੰਡੀਆ ਦੇ ਲਈ ਡੈਬਿਊ ਕੀਤਾ ਸੀ। ਤਦ ਉਹ ਟੈਸਟ ਕ੍ਰਿਕਟ ਖੇਡਣ ਵਾਲੇ ਦੂਜੇ ਸਭ ਤੋਂ ਨੌਜਵਾਨ ਭਾਰਤੀ ਸੀ। ਉਸ ਸਮੇਂ ਸੌਰਵ ਗਾਂਗੁਲੀ ਦੀ ਅਗਵਾਈ ਵਿਚ ਉਸ ਨੇ ਆਪਣੇ ਕਰੀਅਰ ਦੀ ਚੰਗੀ ਸ਼ੁਰੂਆਤ ਕੀਤੀ ਅਤੇ ਕਈ ਅਹਿਮ ਵਿਦੇਸ਼ੀ ਦੌਰਿਆਂ 'ਤੇ ਵੀ ਗਏ। ਪਰ ਸਾਲ 2004 ਦਾ ਉਹ ਆਸਟਰੇਲੀਆ ਦੌਰਾ ਪਾਰਥਿਵ ਕਦੇ ਨਵੀਂ ਭੁੱਲੇ, ਜੋ ਉਸ ਦੇ ਨਾਂ ਦੇ ਨਾਲ ਜੁੜ ਗਿਆ। ਇਹ ਉਹੀ ਵਿਦੇਸ਼ੀ ਦੌਰਾ ਸੀ ਜਦੋਂ ਸਟੀਵ ਵਾ ਆਪਣੇ ਕੌਮਾਂਤਰੀ ਕਰੀਅਰ ਦਾ ਆਖਰੀ ਟੈਸਟ ਖੇਡ ਰਹੇ ਸੀ ਅਤੇ ਇਸ ਦੌਰਾਨ ਉਸ ਨੇ ਵਿਕਟਕੀਪਿੰਗ ਕਰ ਰਹੇ ਪਾਰਥਿਵ ਦੀ ਬੇਇਜ਼ਤੀ ਕਰ ਦਿੱਤੀ ਸੀ।

ਜਦੋਂ ਮੈਂ ਡੈਬਿਊ ਕੀਤਾ ਸੀ, ਤਦ ਤੁਸੀਂ ਨੈਪੀ 'ਚ ਸੀ
PunjabKesari

ਦਰਅਸਲ, ਇਸ ਕਹਾਣੀ ਦੀ ਸ਼ੁਰੂਆਤ ਸਿਡਨੀ ਵਿਚ ਹੋਈ। ਸਾਲ 2004 ਦੇ ਉਸ ਦੌਰ 'ਤੇ ਸਟੀਵ ਆਪਣਾ ਆਖਰੀ ਮੈਚ ਖੇਡ ਰਹੇ ਸੀ। ਭਾਰਤੀ ਟੀਮ ਨੇ ਆਸਟਰੇਲੀਆ ਨੂੰ ਵੱਡਾ ਟੀਚਾ ਦਿੱਤਾ ਸੀ ਅਤੇ ਦਬਾਅ ਪੂਰੀ ਤਰ੍ਹਾਂ ਮੇਜ਼ਬਾਨ ਟੀਮ 'ਤੇ ਸੀ। ਇਸ ਦਬਾਅ ਨੂੰ ਅਤੇ ਵਧਾਉਣ ਦੀ ਕੋਸ਼ਿਸ਼ ਵਿਚ ਵਿਕਟਕੀਪਰ ਪਾਰਥਿਵ ਲਗਾਤਾਰ 'ਤੇ ਟਿਕੇ ਸਟੀਵ ਵਾ 'ਤੇ ਟਿੱਪਣੀ ਕਰ ਰਹੇ ਸੀ। ਆਖਿਰਕਾਰ ਜਦੋਂ ਸਟੀਵ ਵਾ ਦਾ ਸਬਰ ਜਵਾਬ ਦੇ ਗਿਆ ਤਾਂ ਉਸ ਨੇ ਵੀ ਪਾਰਥਿਵ ਨੂੰ ਕਾਰਾਰ ਜਵਾਬ ਦੇ ਦਿੱਤਾ। ਸਟੀਵ ਵਾ ਨੇ ਕਿਹਾ, ਥੋੜਾ ਸਨਮਾਨ ਦਿਖਾਓ, ਜਦੋਂ ਮੈਂ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ ਤਦ ਤੁਸੀਂ ਨੈਪੀ ਵਿਚ ਸੀ। 

ਪਾਰਥਿਵ ਨੇ ਇਸ ਤਰ੍ਹਾਂ ਲਿਆ ਬਦਲਾ
PunjabKesari

ਇਸ ਤੋਂ ਬਾਅਦ ਭਾਰਤੀ ਵਿਕਟਕੀਪਰ ਪਾਰਥਿਵ ਪਟੇਲ ਨੇ ਸਾਲ 2018-19 ਦੇ ਭਾਰਤੀ ਟੀਮ ਦੇ ਆਸਟਰੇਲੀਆ ਦੌਰੇ 'ਤੇ ਆਪਣੇ ਅਪਮਾਨ ਦਾ ਬਦਲਾ ਮਜ਼ਾਕੀਆ ਅੰਦਾਜ਼ 'ਚ ਸਟੀਵ ਵਾ ਦੇ ਬੇਟੇ ਤੋਂ ਲਿਆ। ਪਟੇਲ ਨੇ ਖੁਲਾਸਾ ਕੀਤਾ, ਮੈਂ ਸਟੀਵ ਵਾ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ ਪਰ 2018-19 ਦੇ ਆਸਟਰੇਲੀਆ ਦੌਰੇ 'ਤੇ ਉਸ ਦੇ ਬੇਟੇ ਆਸਟਿਨ ਵਾ ਨੂੰ ਜ਼ਰੂਰ ਕੁਝ ਕਿਹਾ। ਉਹ ਆਸਟਰੇਲੀਆ ਦੇ ਸਬਸੀਚਿਊਟ ਖਿਡਾਰੀ ਸੀ। ਮੈਂ ਉਸ ਦੇ ਕੋਲ ਗਿਆ ਅਤੇ ਕਿਹਾ ਕਿ ਜਦੋ ਮੈਂ ਟੈਸਟ ਡੈਬਿਊ ਕੀਤਾ ਸੀ ਤਦ ਤੁਸੀਂ ਨੈਪੀ ਵਿਚ ਸੀ। ਇਹ ਕਿੱਸਾ ਦੱਸ ਕੇ ਪਾਰਥਿਵ ਹੱਸਣ ਲੱਗੇ। ਪਾਰਥਿਵ ਨੇ ਯੂ. ਟਿਊਬ ਸ਼ੋਅ ਕਾਊ ਕਾਰਨਰ ਕ੍ਰੋਨਿਕਲਸ ਵਿਚ ਇਹ ਗੱਲ ਕਹੀ।


Ranjit

Content Editor

Related News