16 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Sunday, May 03, 2026 - 04:38 PM (IST)

16 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਮਾਛੀਵਾੜਾ (ਟੱਕਰ): ਮਾਛੀਵਾੜਾ ਦੇ ਪਿੰਡ ਪਵਾਤ ਦੇ ਖੇਤਾਂ ਵਿਚ ਰਹਿ ਰਹੇ ਪ੍ਰਵਾਸੀ ਪਰਿਵਾਰ ਦੀ ਕੁੜੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਨਿਸ਼ਾ ਕੁਮਾਰੀ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 16 ਸਾਲ ਦੱਸੀ ਜਾ ਰਹੀ ਹੈ। 

ਮ੍ਰਿਤਕਾ ਦੇ ਪਿਤਾ ਪੂਰਨ ਸਦਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨਿਸ਼ਾ ਕੁਮਾਰੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ। ਇਸੇ ਕਾਰਨ ਉਸ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। 

ਦੂਜੇ ਪਾਸੇ, ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਨਿਸ਼ਾ ਕੁਮਾਰੀ ਦੇ ਘਰਦਿਆਂ ਮੁਤਾਬਕ ਉਸ ਦੀ ਦਿਮਾਗੀ ਹਾਲਤ  ਠੀਕ ਨਹੀਂ ਸੀ। ਇਸ ਕਾਰਨ ਉਸ ਲੜਕੀ ਨੇ ਗਲ ਫਾਹਾ ਲੈ ਲਿਆ। ਇਹ ਪਰਿਵਾਰ ਮੂਲ ਤੌਰ 'ਤੇ ਬਿਹਾਰ ਦਾ ਰਹਿਣ ਵਾਲਾ ਹੈ। 


author

Anmol Tagra

Content Editor

Related News