ਪੰਜਾਬ ਦੇ ਨਾਮੀ ਕਵੀਸ਼ਰ ਪ੍ਰੀਤ ਸੰਦਲ ਮਕਸੂਦੜੇ ਵਾਲਿਆਂ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ''ਚ ਵੱਡਾ ਖ਼ੁਲਾਸਾ

Friday, May 01, 2026 - 11:24 AM (IST)

ਪੰਜਾਬ ਦੇ ਨਾਮੀ ਕਵੀਸ਼ਰ ਪ੍ਰੀਤ ਸੰਦਲ ਮਕਸੂਦੜੇ ਵਾਲਿਆਂ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ''ਚ ਵੱਡਾ ਖ਼ੁਲਾਸਾ

ਪਾਇਲ (ਰਣਧੀਰ ਧੀਰਾ)- ਇਲਾਕੇ ਦੇ ਨਾਮਵਰ ਕਵੀਸ਼ਰ, ਸਾਹਿਤਕਾਰ ਅਤੇ ਵੱਖ-ਵੱਖ ਸਾਹਿਤਕ ਸੰਸਥਾਵਾਂ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਪ੍ਰੀਤ ਸਿੰਘ ਸੰਦਲ ਮਕਸੂਦੜੇ ਵਾਲਿਆਂ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਾਣਕਾਰੀ ਅਨੁਸਾਰ ਇਕ ਦਿਨ ਪਹਿਲਾਂ ਉਹ ਆਪਣੇ ਘਰ ਪਿੰਡ ਮਕਸੂਦੜਾ ਤੋਂ ਗਏ ਸਨ ਅਤੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦੀ ਥਾਂ-ਥਾਂ ’ਤੇ ਭਾਲ ਕੀਤੀ ਜਾ ਰਹੀ ਸੀ।

ਉਨ੍ਹਾਂ ਦੇ ਸਨੇਹੀਆਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਵੱਖ-ਵੱਖ ਪੋਸਟਾਂ ਪਾ ਕੇ ਉਨ੍ਹਾਂ ਨੂੰ ਲੱਭਣ ਦੀ ਅਪੀਲ ਕੀਤੀ ਗਈ ਸੀ ਪਰ ਅੱਜ ਉਨ੍ਹਾਂ ਦੀ ਲਾਸ਼ ਪਿੰਡ ਮਕਸੂਦੜਾ ਨੇੜਿਓਂ ਗੁੱਗਾ ਮਾੜੀ ਕੌਲ ਬਣੇ ਚੌਤਰੇ ਤੋਂ ਮਿਲੀ, ਜਿਸ ਕੋਲ ਇਕ ਚਿੱਠੀ ਲਿਖੀ ਹੋਈ ਸੀ।

ਮ੍ਰਿਤਕ ਕੋਲ ਪਏ ਸੁਸਾਈਡ ਨੋਟ ਅਨੁਸਾਰ ਉਨ੍ਹਾਂ ਵਲੋਂ ਵਿਦੇਸ਼ ਭੇਜੀ ਗਈ ਧੀ ਦੇ ਸਹੁਰੇ ਪਰਿਵਾਰ ਵਲੋਂ ਖਰਚੇ ਗਏ ਪੈਸੇ ਵਾਪਸ ਮੰਗੇ ਜਾ ਰਹੇ ਸਨ ਅਤੇ ਪੈਸਿਆਂ ਕਾਰਨ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਸੀ। ਸੁਸਾਈਡ ਨੋਟ ਨੂੰ ਮੁੱਖ ਰੱਖਦਿਆਂ ਥਾਣਾ ਪਾਇਲ ਦੀ ਪੁਲਸ ਨੇ ਪ੍ਰੀਤ ਸਿੰਘ ਸੰਦਲ ਦੀ ਧੀ ਦੇ ਸਹੁਰਿਆਂ ’ਤੇ ਮੁਕੱਦਮਾ ਦਰਜ ਕਰ ਲਿਆ ਹੈ।


author

Anmol Tagra

Content Editor

Related News