ਪੰਜਾਬ ''ਚ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਅਹਿਮ ਖ਼ਬਰ, ਐਕਸਾਈਜ਼ ਵਿਭਾਗ ਨੇ ਲਿਆ ਇਹ ਫ਼ੈਸਲਾ

Saturday, May 02, 2026 - 09:43 AM (IST)

ਪੰਜਾਬ ''ਚ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਅਹਿਮ ਖ਼ਬਰ, ਐਕਸਾਈਜ਼ ਵਿਭਾਗ ਨੇ ਲਿਆ ਇਹ ਫ਼ੈਸਲਾ

ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ 'ਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਪ੍ਰਕਿਰਿਆ ਦੇ ਤਹਿਤ ਐਕਸਾਈਜ਼ ਵਿਭਾਗ ਨੇ ਪੈਂਡਿੰਗ 25 ਵਿਚੋਂ 8 ਸ਼ਰਾਬ ਗਰੁੱਪ (ਲਿਕਰ ਗਰੁੱਪ) ਅਲਾਟ ਕਰ ਦਿੱਤੇ ਹਨ, ਜਦੋਂ ਕਿ ਅਜੇ ਵੀ 17 ਗਰੁੱਪ ਬਾਕੀ ਹਨ, ਜਿਨ੍ਹਾਂ ਨੂੰ ਈ-ਟੈਂਡਰ ਪ੍ਰਕਿਰਿਆ ਦੇ ਜ਼ਰੀਏ ਭਰਿਆ ਜਾਵੇਗਾ। ਵਿਭਾਗ ਨੇ ਸਾਰੇ ਗਰੁੱਪਾਂ ਦੀ ਵਿਕਰੀ ਯਕੀਨੀ ਬਣਾਉਣ ਲਈ ਇਕ ਵਾਰ ਫਿਰ ਲਾਇਸੈਂਸ ਫ਼ੀਸ 'ਚ 3 ਫ਼ੀਸਦੀ ਦੀ ਕਟੌਤੀ ਕੀਤੀ ਹੈ। ਇਸ ਤਾਜ਼ਾ ਕਮੀ ਦੇ ਨਾਲ ਹੁਣ ਤੱਕ ਕੁੱਲ 13 ਫ਼ੀਸਦੀ ਲਾਇਸੈਂਸ ਫ਼ੀਸ ਘਟਾਈ ਜਾ ਚੁੱਕੀ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਵਿੱਤੀ ਸਾਲ 'ਚ ਉਨ੍ਹਾਂ ਨੂੰ ਇਨ੍ਹਾਂ ਗਰੁੱਪਾਂ 'ਚ ਭਾਰੀ ਨੁਕਸਾਨ ਉਠਾਉਣਾ ਪਿਆ ਸੀ, ਜਿਸ ਕਰ ਕੇ ਇਸ ਵਾਰ ਉਹ ਨਵੇਂ ਗਰੁੱਪ ਲੈਣ 'ਚ ਜ਼ਿਆਦਾ ਰੁਚੀ ਨਹੀਂ ਦਿਖਾ ਰਹੇ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ! ਕਿਸ ਤਾਰੀਖ਼ ਤੋਂ ਹੋਣਗੀਆਂ ਸ਼ੁਰੂ?

ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਨੀਤੀਆਂ ਅਤੇ ਮੁਕਾਬਲੇ ਕਾਰਨ ਕਾਰੋਬਾਰ 'ਚ ਲਾਭ ਦੀ ਸੰਭਾਵਨਾ ਘੱਟ ਹੋ ਗਈ ਹੈ। ਐਕਸਾਈਜ਼ ਵਿਭਾਗ ਫਿਰ ਤੋਂ ਕਈ ਮਹੱਤਵਪੂਰਨ ਖੇਤਰਾਂ ਦੇ ਸ਼ਰਾਬ ਸਮੂਹਾਂ ਲਈ ਈ-ਟੈਂਡਰ ਜਾਰੀ ਕਰੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤਾ ਸੁਨਹਿਰੀ ਮੌਕਾ

ਇਨ੍ਹਾਂ 'ਚ ਚੰਡੀਗੜ੍ਹ ਦੇ ਨਵੇਂ ਖੇਤਰ, ਭਾਰਤਗੜ੍ਹ, ਸਿਟੀ ਸੈਂਟਰ, ਟਾਂਡਾ, ਦਸੂਹਾ, ਜਲੰਧਰ ਦੇ ਬੀ. ਐੱਮ. ਸੀ. ਚੌਂਕ ਅਤੇ ਸੋਢਲ ਚੌਂਕ, ਬਲਾਚੌਰ ਸਿਟੀ, ਕਪੂਰਥਲਾ-2, ਫਗਵਾੜਾ-2, ਬੇਗੋਵਾਲ, ਪਠਾਨਕੋਟ ਬੱਸ ਸਟੈਂਡ, ਜੁਗਿਆਲ, ਪਰਮਾਨੰਦ, ਬਠਿੰਡਾ-2 ਭਾਰਤ ਨਗਰ, ਫਿਰੋਜ਼ਪੁਰ ਕੈਂਟ ਅਤੇ ਅਬੋਹਰ ਸਿਟੀ-2 ਸ਼ਾਮਲ ਹਨ। ਠੇਕੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ 'ਚ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਨੂੰ ਕੰਟਰੋਲ ਕੀਤਾ ਜਾਵੇ ਅਤੇ ਸਿਰਫ ਦੇਸੀ ਸ਼ਰਾਬ ਦੇ ਦਾਇਰੇ 'ਚ ਹੀ ਕਾਰੋਬਾਰ ਨੂੰ ਸੀਮਤ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e



 


author

Babita

Content Editor

Related News