ਪੈਰਾਗਵੇ ਨੇ ਅਰਜਨੀਟਨਾ ਨੂੰ ਡਰਾਅ ''ਤੇ ਰੋਕਿਆ

Friday, Nov 13, 2020 - 08:35 PM (IST)

ਪੈਰਾਗਵੇ ਨੇ ਅਰਜਨੀਟਨਾ ਨੂੰ ਡਰਾਅ ''ਤੇ ਰੋਕਿਆ

ਸਾਓ ਪਾਓਲੋ– ਲਿਓਨਿਲ ਮੇਸੀ ਦਾ ਇਕ ਗੋਲ ਗਲਤ ਕਰਾਰ ਦਿੱਤਾ ਗਿਆ ਜਦਕਿ ਦੂਜੀ ਵਾਰ ਗੋਲਕੀਪਰ ਨੇ ਬਿਹਤਰੀਨ ਤਰੀਕੇ ਨਾਲ ਉਸਦੀ ਸ਼ਾਟ ਬਚਾਈ, ਜਿਸ ਨਾਲ ਅਰਜਨਟੀਨਾ ਨੂੰ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਫੁੱਟਬਾਲ ਮੈਚ ਵਿਚ ਪੈਰਾਗਵੇ ਨਾਲ 1-1 ਨਲ ਡਰਾਅ ਖੇਡਣਾ ਪਿਆ। ਲਾ ਬੋਮਬੋਨੋਰਾ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਅਰਜਨਟੀਨਾ 3 ਮੈਚਾਂ ਵਿਚੋਂ 7 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਿਆ ਹੈ ਪਰ ਬ੍ਰਾਜ਼ੀਲ 9ਵੇਂ ਸਥਾਨ 'ਤੇ ਕਾਬਜ਼ ਵੈਨੇਜੂਏਲਾ ਵਿਰੁੱਧ ਜਿੱਤ ਦਰਜ ਕਰਨ 'ਤੇ ਉਸ ਤੋਂ ਅੱਗੇ ਪਹੁੰਚ ਸਕਦਾ ਹੈ। ਬ੍ਰਾਜ਼ੀਲ ਦੇ ਅਜੇ 6 ਅੰਕ ਹਨ। ਪੈਰਾਗਵੇ 5 ਮੈਚਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਅਰਜਨਟੀਨਾ ਦਾ ਕੁਆਲੀਫਾਇੰਗ ਵਿਚ ਚੌਥਾ ਮੈਚ ਮੰਗਲਵਾਰ ਨੂੰ ਹੋਵੇਗਾ।

PunjabKesari
ਪਹਿਲੇ ਮੈਚ ਵਿਚ 10ਵੇਂ ਸਥਾਨ 'ਤੇ ਕਾਬਜ਼ ਬੋਲੀਵੀਆ ਨੂੰ ਆਖਰੀ ਪਲਾਂ ਵਿਚ ਪੈਨਲਟੀ ਗੁਆਉਣ ਦਾ ਖਾਮਿਆਜਾ ਭੁਗਤਣਾ ਪਿਆ, ਜਿਸ ਨਾਲ ਇਕੇਡਰ ਨੇ ਉਸ ਨੂੰ 3-2 ਨਾਲ ਹਰਾਇਆ। ਇਕੇਡਰ 3 ਮੈਚਾਂ ਵਿਚੋਂ 6 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਟਾਪ-4 ਵਿਚ ਰਹਿਣ ਵਾਲੀਆਂ ਟੀਮਾਂ ਨੂੰ ਕਤਰ ਵਿਚ 2022 ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਖੁਦ ਜਗ੍ਹਾ ਮਿਲ ਜਾਵੇਗੀ ਜਦਕਿ ਪੰਜਵੇਂ ਸਥਾਨ ਦੀ ਟੀਮ ਅੰਤਰ ਮਹਾਦੀਪੀ ਪਲੇਅ ਆਫ ਵਿਚ ਖੇਡੇਗੀ।

PunjabKesari
ਪੈਰਾਗਵੇ ਨੇ ਫਿਰ ਤੋਂ ਅਰਜਨਟੀਨਾ ਨੂੰ ਪ੍ਰੇਸ਼ਾਨੀ ਵਿਚ ਪਾਇਆ। ਉਸ ਨੇ ਏਂਜਲ ਰੋਮੇਰਾ ਦੇ 21ਵੇਂ ਮਿੰਟ ਵਿਚ ਪੈਨਲਟੀ 'ਤੇ ਕੀਤੇ ਗਏ ਗੋਲ ਨਾਲ ਬੜ੍ਹਤ ਬਣਾਈ। ਅਰਜਨਟੀਨਾ ਨੇ 41ਵੇਂ ਮਿੰਟ ਵਿਚ ਨਿਕੋਲਸ ਗੋਂਜਾਲੇਜ ਦੇ ਗੋਲ ਦੀ ਮਦਦ ਨਾਲ ਬਰਾਬਰੀ ਕੀਤੀ। ਮੇਸੀ ਨੇ 57ਵੇਂ ਮਿੰਟ ਵਿਚ ਅਰਜਨਟੀਨਾ ਨੂੰ ਬੜ੍ਹਤ ਦਿਵਾ ਦਿੱਤੀ ਸੀ ਪਰ ਵੀਡੀਓ ਸਮੀਖਿਆ ਵਿਚ ਦੇਖਿਆ ਗਿਆ ਕਿ ਇਸ ਤੋਂ 27 ਸੈਕੰਡ ਪਹਿਲਾਂ ਫਾਊਲ ਕੀਤਾ ਗਿਆ ਸੀ ਜਦਕਿ ਗੇਂਦ ਅਰਜਨਟੀਨਾ ਦੇ ਪਾਲੇ ਵਿਚ ਸੀ। ਮੇਸੀ ਇਸ ਦੇ 14 ਮਿੰਟ ਬਾਅਦ ਫਿਰ ਤੋਂ ਗੋਲ ਕਰਨ ਦੇ ਨੇੜੇ ਪਹੁੰਚ ਗਿਆ ਸੀ ਪਰ ਪੈਰਾਗਵੇ ਦੇ ਗੋਲਕੀਪਰ ਐਂਟਨੀ ਸਿਲਵਾ ਨੇ ਬਿਹਤਰੀਨ ਬਚਾਅ ਕਰਕੇ ਮੈਚ ਨੂੰ ਡਰਾਅ ਕਰਵਾ ਦਿੱਤਾ।


author

Gurdeep Singh

Content Editor

Related News