ਪੈਰਾ ਤੀਰਅੰਦਾਜ ਅੰਕਿਤ ਕੋਰੋਨਾ ਵਾਇਰਸ ਨਾਲ ਪੀੜਤ

Thursday, Oct 15, 2020 - 05:18 PM (IST)

ਪੈਰਾ ਤੀਰਅੰਦਾਜ ਅੰਕਿਤ ਕੋਰੋਨਾ ਵਾਇਰਸ ਨਾਲ ਪੀੜਤ

ਸੋਨੀਪਤ (ਵਾਰਤਾ) : ਪੈਰਾ ਤੀਰਅੰਦਾਜ ਅੰਕਿਤ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਬੁੱਧਵਾਰ ਨੂੰ ਇੱਥੇ ਭਗਵਾਨ ਦਾਸ  ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਕਿਤ ਸੋਨੀਪਤ ਵਿਚ ਸਾਈ ਦੇ ਰਾਸ਼ਟਰੀ ਕੈਂਪ ਦਾ ਹਿੱਸਾ ਸਨ।

ਪੈਰਾ ਤੀਰਅੰਦਾਜ ਕੈਂਪ ਦੀ ਸ਼ੁਰੂਆਤ 5 ਅਕਤੂਬਰ ਨੂੰ ਹੋਈ ਸੀ ਅਤੇ 8 ਤੀਰਅੰਦਾਜ ਕੋਰੋਨਾ ਨੈਗੇਟਿਵ ਪਾਏ ਗਏ ਸਨ। ਮਾਣਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਤਹਿਤ 12 ਅਕਤੂਬਰ ਨੂੰ ਦੁਬਾਰਾ ਸਾਰੇ ਖਿਡਾਰੀਆਂ ਦੀ ਜਾਂਚ ਲਈ ਨਮੂਨਾ ਲਿਆ ਗਿਆ ਸੀ, ਜਿਸ ਵਿਚ ਅੰਕਿਤ ਦੀ ਰਿਪੋਟਰ ਪਾਜ਼ੇਟਿਵ ਪਾਈ ਗਈ। ਉਨ੍ਹਾਂ ਨੂੰ ਤੁਰੰਤ ਸਾਈ ਐਨ.ਆਰ.ਸੀ. ਦੇ ਮੈਡੀਕਲ ਸੈਂਟਰ ਦੇ ਆਈਸੋਲੇਸ਼ਨ ਵਾਡਰ ਵਿਚ ਰੱਖਿਆ ਗਿਆ ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ।


author

cherry

Content Editor

Related News