ਪੰਤ ਨੇ ਜਿੱਤਿਆ ''ਟੈਸਟ ਬੈਟਿੰਗ ਐਵਾਰਡ'', ਵਿਲੀਅਮਸਨ ''ਕੈਪਟਨ ਆਫ ਯੀਅਰ''
Thursday, Feb 10, 2022 - 11:13 PM (IST)
ਨਵੀਂ ਦਿੱਲੀ- ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਸਾਲ ਬ੍ਰਿਸਬੇਨ ਵਿਚ ਆਸਟਰੇਲੀਆ ਵਿਰੁੱਧ ਖੇਡੀ ਗਈ 89 ਦੌੜਾਂ ਦੀ ਸੀਰੀਜ਼ ਜੇਤੂ ਪਾਰੀ ਦੀ ਬਦੌਲਤ 15ਵੇਂ ਸਾਲਾਨਾ ਈ. ਐੱਸ. ਪੀ. ਐੱਨ. ਕ੍ਰਿਕਇੰਫੋ ਪੁਰਸਕਾਰਾਂ ਵਿਚ ਚੋਟੀ 'ਟੈਸਟ ਬੈਟਿੰਗ ਐਵਾਰਡ' ਹਾਸਲ ਕਰਨ ਵਿਚ ਸਫਲ ਰਹੇ ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ 'ਕੈਪਟਨ ਆਫ ਯੀਅਰ' ਚੁਣਿਆ ਗਿਆ। 'ਟੈਸਟ ਬੈਟਿੰਗ ਐਵਾਰਡ' (ਸਰਵਸ੍ਰੇਸ਼ਠ ਟੈਸਟ ਗੇਂਦਬਾਜ਼) ਪੁਰਸਕਾਰ ਕਾਈਲ ਜੈਮੀਸਨ ਨੇ ਹਾਸਲ ਕੀਤਾ, ਜਿਸਦੀ ਮਦਦ ਨਾਲ ਨਿਊਜ਼ੀਲੈਂਡ ਪਹਿਲਾ ਵਿਸ਼ਵ ਟੈਸਟ ਚੈਂਪੀਅਨ ਬਣਿਆ ਸੀ, ਜਿਸ ਵਿਚ ਉਨ੍ਹਾਂ ਨੇ 31 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ ਸਨ।
ਇਹ ਖ਼ਬਰ ਪੜ੍ਹੋ- ਹਾਕੀ ਪ੍ਰੋ ਲੀਗ : ਭਾਰਤ ਨੇ ਦੱਖਣੀ ਅਫਰੀਕਾ ਨੂੰ 10-2 ਨਾਲ ਹਰਾਇਆ
ਪੰਤ ਨੇ ਆਸਟਰੇਲੀਆ ਵਿਰੁੱਧ ਆਖਰੀ ਟੈਸਟ ਦੇ ਆਖਰੀ ਸਮੇਂ ਵਿਚ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ, ਜਿਸ ਨਾਲ ਸੀਰੀਜ਼ 2-1 ਦੀ ਸ਼ਾਨਦਾਰ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ ਸੀ। ਕਿਸੇ ਨੇ ਵੀ ਉਮੀਦ ਨਹੀਂ ਕੀਤੀ ਸੀ ਕਿ ਭਾਰਤ ਇਸ ਮੈਚ ਵਿਚ ਜਿੱਤ ਦਰਜ ਕਰੇਗਾ ਕਿਉਂਕਿ ਟੀਮ ਦੇ ਪਹਿਲੀ ਪਸੰਦ ਦੇ ਕਈ ਖਿਡਾਰੀ ਉਦੋਂ ਸੱਟਾਂ ਨਾਲ ਜੂਝ ਰਹੇ ਸਨ। ਵਿਲੀਅਮਸਨ ਨੂੰ ਪੁਰਸਕਾਰ ਦੇ ਲਈ ਵਿਰਾਟ ਕੋਹਲੀ, ਬਾਬਰ ਆਜ਼ਮ ਅਤੇ ਆਰੋਨ ਫਿੰਚ ਦੀ ਚੁਣੌਤੀ ਮਿਲੀ।
ਪਰ ਆਪਣੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤ ਅਤੇ ਫਿਰ ਟੀ-20 ਵਿਸ਼ਵ ਕੱਪ ਵਿਚ ਉਪ ਜੇਤੂ ਬਣਾਉਣ ਦੇ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿੰਸਨ ਨੂੰ 'ਡੈਬਿਊਟੇਂਟ ਆਫ ਦਿ ਯੀਅਰ' ਪੁਰਸਕਾਰ ਮਿਲਿਆ, ਜਿਨ੍ਹਾਂ ਨੇ 8 ਟੈਸਟ ਵਿਚ 37 ਵਿਕਟਾਂ ਆਪਣੇ ਨਾਂ ਕੀਤੀਆਂ, ਜਿਸ ਨਾਲ ਉਹ 2021 ਵਿਚ ਟੈਸਟ 'ਚ ਦੇਸ਼ ਦੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਰਹੇ। ਇਗਲੈਂਡ ਦੀ ਪੁਰਸ਼ ਟੀਮ ਦਾ ਸਾਲ ਇੰਨਾ ਵਧੀਆ ਨਹੀਂ ਰਿਹਾ, ਫਿਰ ਵੀ ਤਿੰਨ ਪੁਰਸਕਾਰ ਜਿੱਤਣ ਵਿਚ ਕਾਮਯਾਬ ਰਹੀ। ਭਾਰਤ ਦੇ ਲਈ ਕੇਵਲ ਪੰਤ ਨੂੰ ਪੁਰਸਕਾਰ ਮਿਲਿਆ।
ਇਹ ਖ਼ਬਰ ਪੜ੍ਹੋ- IPL ਮੇਗਾ ਆਕਸ਼ਨ ਤੋਂ ਪਹਿਲਾਂ BCCI ਨੇ ਇੰਨ੍ਹਾਂ 3 ਗੇਂਦਬਾਜ਼ਾਂ 'ਤੇ ਲਗਾਇਆ ਬੈਨ
ਸ਼ਾਕਿਬ ਮਹਿਮੂਦ ਨੂੰ ਪਾਕਿਸਤਾਨ 'ਤੇ 9 ਵਿਕਟਾਂ ਦੀ ਜਿੱਤ ਵਿਚ 41 ਦੌੜਾਂ 'ਤੇ 4 ਵਿਕਟਾਂ ਹਾਸਲ ਕਰਕੇ ਚੋਟੀ ਵਨ ਡੇ ਗੇਂਦਬਾਜ਼ੀ ਪੁਰਸਕਾਰ ਮਿਲਿਆ। ਜੋਸ ਬਟਲਰ ਨੇ ਟੀ-20 ਵਿਸ਼ਵ ਕੱਪ ਵਿਚ ਸ਼੍ਰੀਲੰਕਾ ਦੇ ਵਿਰੁੱਧ ਸ਼ਾਰਜਾਹ ਵਿਚ ਚੁਣੌਤੀਪੂਰਨ ਪਿੱਚ 'ਤੇ 67 ਗੇਂਦਾਂ ਵਿਚ ਅਜੇਤੂ 101 ਦੌੜਾਂ ਦੀ ਪਾਰੀ ਦੀ ਬਦੌਲਤ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਪੁਰਸਕਾਰ ਜਿੱਤਿਆ। ਵਨ ਡੇ ਬੱਲੇਬਾਜ਼ੀ ਅਤੇ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਪੁਰਸਕਾਰ ਪਾਕਿਸਤਾਨ ਦੇ ਨਾਮ ਰਹੇ। ਫਖਰ ਜਮਾਂ ਨੇ ਬੱਲੇਬਾਜ਼ੀ ਤਾਂ ਸ਼ਾਹੀਨ ਅਫਰੀਦੀ ਨੇ ਗੇਂਦਬਾਜ਼ੀ ਦਾ ਪੁਰਸਕਾਰ ਜਿੱਤਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।