ਪੰਤ ਨੇ ਕੁੜੀ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ- 'ਤੂੰ ਹੀ ਮੇਰੀ ਖੁਸ਼ੀ ਦਾ ਕਾਰਨ'

Thursday, Jan 17, 2019 - 12:58 PM (IST)

ਪੰਤ ਨੇ ਕੁੜੀ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ- 'ਤੂੰ ਹੀ ਮੇਰੀ ਖੁਸ਼ੀ ਦਾ ਕਾਰਨ'

ਸਪੋਰਟਸ ਡੈਸਕ : ਟੀਮ ਇੰਡੀਆ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਸਟਰੇਲੀਆ ਦੌਰੇ ਤੋਂ ਵਾਪਸ ਭਾਰਤ ਪਰਤ ਆਏ ਹਨ। ਉੱਥੇ ਹੀ ਪੰਤ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾ ਰਹੇ ਹਨ। ਪੰਤ ਨੂੰ ਆਸਟਰੇਲੀਆ ਦੌਰੇ 'ਤੇ ਟੀ-20 ਅਤੇ ਟੈਸਟ ਸੀਰੀਜ਼ ਲਈ ਚੁਣਿਆ ਗਿਆ ਸੀ ਪਰ ਆਸਟਰੇਲੀਆ ਖਿਲਾਫ ਖੇਡੀ ਜਾ ਰਹੀ ਵਨ ਡੇ ਸੀਰੀਜ਼ ਅਤੇ ਆਗਾਮੀ ਨਿਊਜ਼ੀਲੈਂਡ ਖਿਲਾਫ ਖੇਡੀ ਜਾਣ ਵਾਲੀ ਸੀਰੀਜ਼ ਵਿਚ ਪੰਤ ਨੂੰ ਆਰਾਮ ਦਿੱਤਾ ਗਿਆ ਹੈ।

PunjabKesari

21 ਸਾਲਾ ਪੰਤ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਲੜਕੀ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿਚ ਉਸ ਨੇ ਇਕ ਲੜਕੀ ਨੂੰ ਗਲੇ ਲਾਇਆ ਹੈ। ਉੱਥੇ ਹੀ ਪੰਤ ਨੇ ਕੈਪਸ਼ਨ 'ਚ ਲਿਖਿਆ ਹੈ, ''ਮੈਂ ਬਸ ਤੈਨੂੰ ਖੁਸ਼ ਰੱਖਣਾ ਚਾਹੁੰਦਾ ਹਾਂ ਕਿਉਂਕਿ ਤੂੰ ਮੇਰੇ ਖੁਸ਼ ਰਹਿਣ ਦੀ ਵਜ੍ਹਾ ਹੈ'। ਭਾਰਤੀ ਵਿਕਟਕੀਪਰ ਨੇ ਇਸ ਦੇ ਨਾਲ ਹੀ ਦਿਲ ਵਾਲੀ ਇਮੋਜੀ ਵੀ ਬਣਾਈ ਹੈ। ਹਾਲਾਂਕਿ, ਤਸਵੀਰ ਵਿਚ ਦਿਸ ਰਹੀ ਲੜਕੀ ਦੇ ਬਾਰੇ ਪੰਤ ਨੇ ਕੁਝ ਨਹੀਂ ਲਿਖਿਆ ਹੈ ਪਰ ਪੰਤ ਦੇ ਪ੍ਰਸ਼ੰਸਕ ਵੱਖ-ਵੱਖ ਕਿਆਸ ਲਗਾ ਰਹੇ ਹਨ। ਭਾਰਤ ਲਈ ਹੁਣ ਤੱਕ 9 ਟੈਸਟ ਖੇਡ ਚੁੱਕੇ ਪੰਤ ਨੇ ਇਸ ਫਾਰਮੈਟ ਵਿਚ 2 ਸੈਂਕੜੇ ਅਤੇ 2 ਅਰਧ ਸੈਂਕੜੇ ਲਾਏ ਹਨ। ਆਸਟਰੇਲੀਆ ਖਿਲਾਫ ਹਾਲ ਹੀ 'ਚ ਉਸ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ। ਉਹ 10 ਟੀ-20 ਇੰਟਰਨੈਸ਼ਨਲ ਮੈਚ ਖੇਡ ਚੁੱਕੇ ਹਨ ਅਤੇ 157 ਦੌੜਾਂ ਬਣਾਈਆਂ ਹਨ।


Related News