ਗੇਂਦਬਾਜ਼ੀ ਦੌਰਾਨ ਪੰਡਯਾ ਹੋਇਆ ਜ਼ਖਮੀ, ਲੈ ਕੇ ਜਾਣਾ ਪਿਆ ਮੈਦਾਨ ਤੋਂ ਬਾਹਰ

09/19/2018 8:18:07 PM

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮੈਚ ਦੌਰਾਨ ਦਾ ਆਲਰਾਊਂਡਰ ਹਾਰਦਿਕ ਪੰਡਯਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਕਾਰਨ ਉਸ ਨੂੰ ਸਟ੍ਰੈਚਰ 'ਤੇ ਲੈ ਕੇ ਜਾਣਾ ਪਿਆ। ਦਰਅਸਲ ਹਾਰਦਿਕ 17ਵੇਂ ਓਵਰ ਦੀ ਪੰਜਵੀਂ ਗੇਂਦ ਕਰ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਹੋਇਆ। ਦਰਅਸਲ ਗੇਂਦਬਾਜ਼ੀ ਦੌਰਾਨ ਉਸ ਦੇ ਲੱਕ ਵਿਚ ਖਿੱਚ ਪੈ ਗਈ ਜਿਸ ਕਾਰਨ ਉਹ ਖਡ਼੍ਹਾ ਵੀ ਨਾ ਹੋ ਸਕਿਆ। ਉਸ ਨੂੰ ਮੈਦਾਨ ਤੋਂ ਬਾਹਰ ਲੈ ਕੇ ਜਾਣ ਲਈ ਸਟ੍ਰੈਚਰ ਦਾ ਸਹਾਰਾ ਲੈਣਾ ਪਿਆ। ਇਸ ਮਹੱਤਪੂਰਨ ਮੈਚ ਵਿਚ ਹਾਰਦਿਕ ਦਾ ਜ਼ਖਮੀ ਹੋਣਾ ਭਾਰਤ ਲਈ ਬਹੁਚ ਵੱਡਾ ਝਟਕਾ ਹੈ। 

PunjabKesari

ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਦਾ ਮਹੱਤਵਪੂਰਨ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਪਿਛਲੇ ਮੈਚ ਵਿਚ (ਹਾਂਗਕਾਂਗ ਖਿਲਾਫ) ਹਾਰਦਿਕ ਨੂੰ ਆਰਾਮ ਦਿੱਤਾ ਗਿਆ ਸੀ।

PunjabKesari

ਜ਼ਖਮੀ ਪੰਡਯਾ ਨੂੰ ਸਟ੍ਰੈਚਰ 'ਤੇ ਮੈਦਾਨ 'ਤੋਂ ਬਾਹਰ ਲੈ ਕੇ ਜਾਂਦੇ ਹੋਏ

PunjabKesari

ਅਜੇ ਤੱਕ ਕੋਈ ਤਾਜ਼ਾ ਜਾਣਕਾਰੀ ਨਹੀਂ ਮਿਲੀ ਜਿਸ ਨਾਲ ਇਹ ਪਤਾ ਚਲ ਸਕੇ ਕਿ ਹਾਰਦਿਕ ਜਾਰੀ ਭਾਰਤ-ਪਾਕਿ ਮੈਚ ਵਿਚ ਹਿੱਸਾ ਲੈ ਸਕਦੈ ਜਾਂ ਨਹੀਂ। ਪੰਡਯਾ ਨੇ 4.5 ਓਵਰਾਂ ਵਿਚ 24 ਦੌਡ਼ਾਂ ਦਿੱਤੀਆਂ ਜਿਸ ਵਿਚ ਉਸ ਨੂੰ ਕੋਈ ਵਿਕਟ ਹਾਸਲ ਨਹੀਂ ਹੋਇਆ।

PunjabKesari


Related News