ਹਾਰਦਿਕ ਪੰਡਯਾ ਥੱਕਿਆ ਹੋਇਆ ਅਤੇ ਦਬਾਅ ’ਚ ਦਿਸਿਆ : ਆਰੋਨ ਫਿੰਚ

05/04/2024 8:13:11 PM

ਮੁੰਬਈ- ਸਾਬਕਾ ਕ੍ਰਿਕਟਰ ਆਰੋਨ ਫਿੰਚ ਅਤੇ ਗ੍ਰੀਮ ਸਮਿਥ ਦਾ ਮੰਨਣਾ ਹੈ ਕਿ ਭਾਰਤੀ ਉਪ-ਕਪਤਾਨ ਹਾਰਦਿਕ ਪੰਡਯਾ ਥੱਕਿਆ ਹੋਇਆ, ਨਿਰਾਸ਼ ਅਤੇ ਦਬਾਅ ’ਚ ਨਜ਼ਰ ਆ ਰਿਹਾ ਹੈ ਅਤੇ ਉਸ ਦੀ ਅਗਵਾਈ ’ਚ 5 ਵਾਰ ਦੀ ਚੈਂਪੀਅਨ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਇਸ ਪੜਾਅ ’ਚ ਜੂਝਨਾ ਜਾਰੀ ਹੈ। ਸ਼ੁੱਕਰਵਾਰ ਨੂੰ ਵਾਨਖੇੜੇ ਸਟੇਡੀਅਮ ’ਚ ਪੰਡਯਾ ਨੂੰ ਫਿਰ ‘ਹੂਟਿੰਗ’ ਦਾ ਸਾਹਮਣਾ ਕਰਨਾ ਪਿਆ, ਜੋ ਟੀਮ ਲਈ ਨਿਰਾਸ਼ਾਜਨਕ ਮੁਕਾਬਲਾ ਰਿਹਾ , ਜਿਸ ’ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ ਨੂੰ 24 ਦੌੜਾਂ ਨਾਲ ਹਰਾਇਆ। ਫਿੰਚ ਨੇ ਦੱਸਿਆ,‘‘ਉਹ ਇਸ ਸਮੇਂ ਕਾਫੀ ਨਿਰਾਸ਼ ਅਤੇ ਥੱਕਿਆ ਨਜ਼ਰ ਆ ਰਿਹਾ ਹੈ।’’ ਅਜਿਹਾ ਲੱਗ ਰਿਹਾ ਹੈ ਕਿ ਉਹ ਕਾਫੀ ਦਬਾਅ ਮਹਿਸੂਸ ਕਰ ਰਿਹਾ ਹੈ।
ਮੈਨੂੰ ਅਜਿਹਾ ਲੱਗਦਾ ਹੈ ਕਿ ਮੈਂ ਖੁਦ ਅਜਿਹੀ ਸਥਿਤੀ ’ਚ ਰਿਹਾ ਹਾਂ, ਜਿੱਥੇ ਤੁਸੀਂ ਨਿੱਜੀ ਤੌਰ ’ਤੇ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹੋ ਪਰ ਇਹ ਕਾਰਗਰ ਹੁੰਦਾ ਹੋਇਆ ਨਹੀਂ ਦਿਸਦਾ।’’ ਉਸ ਨੇ ਕਿਹਾ,‘‘ਜਦੋਂ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੁੰਦੀ ਤਾਂ ਅਜਿਹੀ ਸਥਿਤੀ ’ਚ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ। ਬਤੌਰ ਕਪਤਾਨ ਤੁਸੀਂ ਟੀਮ ਦੇ ਪ੍ਰਦਰਸ਼ਨ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹੋ ਅਤੇ ਅਜਿਹੀ ਜਗ੍ਹਾ ਹੋਣਾ ਬਹੁਤ ਮੁਸ਼ਕਲ ਹੈ। ਖਾਸ ਤੌਰ ’ਤੇ ਇਸ ਟੂਰਨਾਮੈਂਟ ’ਚ ਜਿੱਥੇ ’ਚ ਇਹ ਬਹੁਤ ਬੇਰਹਿਮ ਹੁੰਦਾ ਹੈ।’’ ਦੱਖਣੀ ਅਫਰੀਕਾ ਦੇ ਮਹਾਨ ਕਪਤਾਨ ਗ੍ਰੀਮ ਸਮਿਥ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਪੰਡਯਾ ਦੀ ਅਗਵਾਈ ’ਚ ਉਲਝੀ ਨਜ਼ਰ ਆ ਰਹੀ ਹੈ, ਜਿਸ ’ਚ ਬਦਲਾਅ ਕੀਤੇ ਜਾ ਰਹੇ ਹਨ। ਉਸ ਨੇ ਕਿਹਾ,“ਹਾਰਦਿਕ ਅਸਲ ’ਚ ਸੰਘਰਸ਼ ਕਰ ਰਿਹਾ ਹੈ, ਉਹ ਦਬਾਅ ’ਚ ਨਜ਼ਰ ਆ ਰਿਹਾ ਹੈ। ਬੱਲੇਬਾਜ਼ੀ ਲਾਈਨ ਅੱਪ ’ਚ ਵੀ ਉਹ ਉਲਝਿਆ ਨਜ਼ਰ ਆ ਰਿਹਾ ਹੈ। ਤਿਲਕ ਵਰਮਾ ਅਤੇ ਨਮਨ ਧੀਰ ਮੱਧਕ੍ਰਮ ’ਚ ਸੰਘਰਸ਼ ਕਰ ਰਹੇ ਹਨ। ਧੀਰ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰ ਰਿਹਾ ਸੀ ਅਤੇ ਹਾਰਦਿਕ ਖੁਦ ਨੂੰ ਕਿਸੇ ਵੀ ਜਗ੍ਹਾ ਉਤਾਰ ਰਿਹਾ ਸੀ।
ਉਸ ਨੂੰ ਪੂਰੇ ਸੈਸ਼ਨ ਦੌਰਾਨ ਤਿਲਕ ਨੂੰ ਤੀਜੇ ਨੰਬਰ ’ਤੇ, ਸੂਰਿਆਕੁਮਾਰ ਯਾਦਵ ਨੂੰ ਚੌਥੇ ਨੰਬਰ ’ਤੇ ਅਤੇ ਖੁਦ ਨੂੰ 5ਵੇਂ ਨੰਬਰ ’ਤੇ ਬੱਲੇਬਾਜ਼ੀ ਕਰਵਾਉਣੀ ਚਾਹੀਦੀ ਸੀ। ਇਸ ਤੋਂ ਬਾਅਦ 6ਵੇਂ ਨੰਬਰ ’ਤੇ ਡੇਵਿਡ, ਉਸ ਤੋਂ ਬਾਅਦ ਤੁਹਾਡੀ ਗੇਂਦਬਾਜ਼ੀ ਇਕਾਈ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸ਼ੇਨ ਵਾਟਸਨ ਨੇ ਵੀ ਪੰਡਯਾ ਦੀ ਕਪਤਾਨੀ ਦੇ ਫੈਸਲਿਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਮੁੰਬਈ ਇੰਡੀਅਨਜ਼ ਨੇ ਆਪਣੇ ਸਰਸ੍ਰੇਸ਼ਠ ਗੇਂਦਬਾਜ਼ ਨੂੰ ਨਾ ਉਤਾਰ ਕੇ ਕੇ. ਕੇ. ਆਰ. ਨੂੰ ਮੈਚ ’ਚ ਵਾਪਸੀ ਕਰਨ ਦਿੱਤੀ, ਜਦੋਂਕਿ ਟੀਮ ਨੇ 57 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਉਸ ਨੇ ਕਿਹਾ,“ਨਮਨ ਧੀਰ ਨੂੰ ਗੇਂਦਬਾਜ਼ੀ ਕਰਦੇ ਰਹਿਣਾ, ਜਦੋਂਕਿ ਕੇ. ਕੇ. ਆਰ. ਦਾ ਸਕੋਰ 5 ਵਿਕਟਾਂ ’ਤੇ 57 ਦੌੜਾਂ ਸੀ ਇਹ ਬਹੁਤ ਵੱਡੀ ਗਲਤੀ ਸੀ। ਭਾਵੇਂ ਇਹ ਹਾਰਦਿਕ ਪੰਡਯਾ ਦਾ ਫੈਸਲਾ ਸੀ ਜਾਂ ਬਾਹਰੋਂ ਫੈਸਲੇ ਲਏ ਜਾ ਰਹੇ ਸਨ।’’ ਉਸ ਨੇ ਕਿਹਾ,“ਉਸ ਸਮੇਂ ਤੱਕ ਜਸਪ੍ਰੀਤ ਬੁਮਰਾਹ ਨੇ ਸਿਰਫ ਇਕ ਓਵਰ ਸੁੱਟਿਆ ਸੀ, ਇਸ ਲਈ ਉਸ ਨੂੰ ਵੈਂਕਟੇਸ਼ ਅਈਅਰ ਅਤੇ ਮਨੀਸ਼ ਪਾਂਡੇ ਦੀ ਸਾਂਝੇਦਾਰੀ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਉਸ ਨੇ ਭਾਈਵਾਲੀ ਵਧਾਉਣ ਦੀ ਇਜਾਜ਼ਤ ਦਿੱਤੀ।’’


Aarti dhillon

Content Editor

Related News