ਲੁਧਿਆਣਾ 'ਚ ਸਕਰੂਟਨੀ ਦੌਰਾਨ 22 ਨਾਮਜ਼ਦਗੀਆਂ ਰੱਦ, ਚੋਣ ਮੈਦਾਨ 'ਚ ਬਚੇ 44 ਉਮੀਦਵਾਰ

Thursday, May 16, 2024 - 12:52 PM (IST)

ਲੁਧਿਆਣਾ 'ਚ ਸਕਰੂਟਨੀ ਦੌਰਾਨ 22 ਨਾਮਜ਼ਦਗੀਆਂ ਰੱਦ, ਚੋਣ ਮੈਦਾਨ 'ਚ ਬਚੇ 44 ਉਮੀਦਵਾਰ

ਲੁਧਿਆਣਾ (ਜ.ਬ.) : ਲੋਕ ਸਭਾ ਚੋਣਾਂ ਨੂੰ ਲੈ ਕੇ ਮਿਲੇ 70 ਨਾਮਜ਼ਦਗੀ ਪੱਤਰਾਂ ਦੀ ਹੋਈ ਪੜਤਾਲ (ਸਕਰੂਟਨੀ) ਦੌਰਾਨ ਪ੍ਰਸ਼ਾਸਨ ਵੱਲੋਂ 22 ਨਾਮਜ਼ਦਗੀਆਂ ਤਕਨੀਕੀ ਤਰੁੱਟੀਆਂ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ, ਜਦੋਂ ਕਿ 4 ਨਾਮਜ਼ਦਗੀਆਂ ਅਜਿਹੀਆਂ ਮਿਲੀਆਂ, ਜੋ ਉਮੀਦਵਾਰਾਂ ਵੱਲੋਂ ਵਾਧੂ ਦਾਖ਼ਲ ਕੀਤੀਆਂ ਗਈਆਂ ਸਨ। ਕੁੱਲ ਮਿਲਾ ਕੇ ਹੁਣ ਚੋਣ ਮੈਦਾਨ ’ਚ 44 ਉਮੀਦਵਾਰ ਹੀ ਰਹਿ ਗਏ ਹਨ। ਨਾਮਜ਼ਦਗੀ ਪੱਤਰਾਂ ਦੀ ਸਕਰੂਟਨੀ ਦੀ ਪ੍ਰਕਿਰਿਆ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ. ਸੀ. ਸਾਕਸ਼ੀ ਸਾਹਨੀ ਦੀ ਅਦਾਲਤ ’ਚ ਜਨਰਲ ਆਬਜ਼ਰਵਰ ਦਿੱਵਿਆ ਮਿੱਤਲ ਦੀ ਹਾਜ਼ਰੀ ’ਚ ਸ਼ੁਰੂ ਹੋਈ, ਜਿਸ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ। ਸਕਰੂਟਨੀ ਪ੍ਰਕਿਰਿਆ ਦੀ ਜਾਣਕਾਰੀ ਦਿੰਦੇ ਹੋਏ ਸਾਹਨੀ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੁਣ 44 ਉਮੀਦਵਾਰ ਮੈਦਾਨ ’ਚ ਹਨ। ਉਨ੍ਹਾਂ ਦੱਸਿਆ ਕਿ 17 ਮਈ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਰਦਨਾਕ ਘਟਨਾ : ਖੇਡਦੇ ਹੋਏ ਪਾਣੀ ਨਾਲ ਭਰੀ ਬਾਲਟੀ 'ਚ ਡੁੱਬੀ ਡੇਢ ਸਾਲ ਦੀ ਬੱਚੀ, ਮੌਤ (ਵੀਡੀਓ)
37,126 ਨਵੇਂ ਵੋਟਰਾਂ ਨਾਲ 26,94,622 ਕੁੱਲ ਵੋਟਰ
ਡੀ. ਸੀ. ਨੇ ਦੱਸਿਆ ਕਿ 22 ਜਨਵਰੀ 2024 ਤੋਂ ਹੁਣ ਤੱਕ ਪ੍ਰਸ਼ਾਸਨ ਨੇ 37,126 ਨਵੀਆਂ ਵੋਟਾਂ ਬਣਾਈਆਂ ਹਨ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ ’ਚ ਕੁੱਲ ਵੋਟਰਾਂ ਦੀ ਗਿਣਤੀ ਵਧ ਕੇ 26,94, 622 ਹੋ ਗਈ ਹੈ। ਹੁਣ ਜ਼ਿਲ੍ਹੇ ’ਚ ਪੁਰਸ਼ ਵੋਟਰਾਂ ਦੀ ਗਿਣਤੀ 14,35,624 ਅਤੇ ਮਹਿਲਾ ਵੋਟਰਾਂ ਦੀ ਗਿਣਤੀ 12,58,847 ਸਮੇਤ 151 ਟ੍ਰਾਂਸਜੈਂਡਰ ਵੋਟਰ ਹੋ ਗਏ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : 16 ਤੋਂ ਜ਼ਿਆਦਾ ਉਮੀਦਵਾਰ ਹੋਣ ’ਤੇ ਲਗਾਉਣੀਆਂ ਹੋਣਗੀਆਂ 1 ਤੋਂ ਵੱਧ EVM ਮਸ਼ੀਨਾਂ
ਜਨਰਲ ਆਬਜ਼ਰਵਰ ਨੇ ਕੀਤਾ ਨਿਰੀਖਣ
ਲੋਕ ਸਭਾ ਚੋਣਾਂ ਸਬੰਧੀ ਨਿਯੁਕਤ ਜਨਰਲ ਆਬਜ਼ਰਵਰ ਦਿੱਵਿਆ ਮਿੱਤਲ ਵੱਲੋਂ ਲੋਕ ਸਭਾ ਅਧੀਨ ਪੈਂਦੇ ਵੱਖ-ਵੱਖ ਵਿਧਾਨ ਸਭਾ ਖੇਤਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਪ੍ਰੀ-ਪੋਲ ਅਤੇ ਪੋਸਟ ਪੋਲ ਸਟ੍ਰਾਂਗ ਰੂਮ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਿਟਰਨਿੰਗ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਵੋਟਾਂ ਤੋਂ ਇਕ ਦਿਨ ਪਹਿਲਾਂ ਹੀ ਸਾਰੀਆਂ ਟੀਮਾਂ ਈ. ਵੀ. ਐੱਮ., ਵੀ. ਵੀ. ਪੈਟ ਲੈਣ ਅਤੇ ਪੋਲਿੰਗ ਤੋਂ ਬਾਅਦ ਇਨ੍ਹਾਂ ਨੂੰ ਜਮ੍ਹਾਂ ਕਰਵਾ ਦੇਣ। ਇਸੇ ਦੌਰਾਨ ਵੋਟਾਂ ਦੀ ਗਿਣਤੀ ਲਈ ਤਾਇਨਾਤ ਮੁਲਾਜ਼ਮਾਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਵੀ ਕੀਤੀ ਗਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀ. ਸੀ. ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਉੱਚਿਤ ਢੰਗ ਨਾਲ ਨਜਿੱਠਣ ਲਈ 14 ਵਿਧਾਨ ਸਭਾਵਾਂ ’ਚ 14 ਕਾਊਂਟਿੰਗ ਹਾਲ ਅਤੇ 840 ਕਾਊਂਟਿੰਗ ਸਟਾਫ਼ ਤਾਇਨਾਤ ਕੀਤੇ ਗਏ ਹਨ। 4 ਜੂਨ ਨੂੰ ਹਰ ਹਾਲ ’ਚ 14 ਕਾਊਂਟਿੰਗ ਟੇਬਲ ਸਥਾਪਿਤ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News