ਲਾਕਡਾਊਨ ਦੌਰਾਨ ਪੰਡਯਾ ਭਰਾ ਬੈੱਡ ''ਤੇ ਖੇਡ ਰਹੇ ਨੇ ਟੇਬਲ ਟੈਨਿਸ (Video)

Saturday, Apr 25, 2020 - 11:41 AM (IST)

ਲਾਕਡਾਊਨ ਦੌਰਾਨ ਪੰਡਯਾ ਭਰਾ ਬੈੱਡ ''ਤੇ ਖੇਡ ਰਹੇ ਨੇ ਟੇਬਲ ਟੈਨਿਸ (Video)

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕ੍ਰਿਕਟ ਰੁਕ ਗਈ ਹੈ। ਸਾਰੇ ਟੂਰਨਾਮੈਂਟ ਮੁਲਤਵੀ ਜਾਂ ਰੱਦ ਕੀਤੇ ਜਾ ਚੁੱਕੇ ਹਨ। ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਚ 3 ਮਈ ਲਾਕਡਾਊਨ ਲਾਇਆ ਗਿਆ ਹੈ। ਅਜਿਹੇ 'ਚ ਕ੍ਰਿਕਟਰ ਘਰਾਂ ਵਿਚ ਹਨ। ਹਾਰਦਿਕ ਪੰਡਯਾ ਵੀ ਇਸ ਸਮੇਂ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਹਾਲ ਹੀ'ਉਸ ਦੇ ਭਰਾ ਤੇ ਆਲਰਾਊਂਡਰ ਕਰੁਣਾਲ ਪੰਡਯਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚ ਦੋਵੇਂ ਭਰਾ ਮਸਤੀ ਕਰਦੇ ਦੇਖੇ ਜਾ ਸਕਦੇ ਹਨ। 

View this post on Instagram

#PandyaBros in action in a different sport 😏 @hardikpandya93 and I are always competitive with each other 🤪 Who do you think won this round?

A post shared by Krunal Pandya (@krunalpandya_official) on

ਭਾਰਤੀ ਕ੍ਰਿਕਟਰ ਕਰੁਣਾਲ ਪੰਡਯਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਮਜ਼ਾਕੀਆ ਵੀਡੀਓ ਪੋਸਟ ਕੀਤੀ ਹੈ। 29 ਸਾਲਾ ਕਰੁਣਾਲ ਨੇ ਇਕ ਵੱਖਰੇ ਤਰ੍ਹਾਂ ਨਾਲ ਟੇਬਲ ਟੈਨਿਸ ਖੇਡਦਿਆਂ ਦੀ ਵੀਡੀਓ ਪੋਸਟ ਕੀਤੀ ਹੈ। ਇਸ਼ ਵਿਚ ਉਹ ਆਪਣੇ ਭਰਾ ਹਾਰਦਿਕ ਦੇ ਨਾਲ ਬੈੱਡਰੂਮ ਨੂੰ ਟੇਬਲ ਬਣਾਇਆ ਹੈ ਤੇ ਕੰਬਲ ਨੂੰ ਲਪੇਟ ਕੇ ਉਸ ਨੂੰ ਨੈਟ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ। ਇਸ ਵਿਚ ਦੋਵੇਂ ਭਰਾ ਹੱਥਾਂ ਨੂੰ ਰੈਕੇਟ ਬਣਾ ਕੇ ਖੇਡ ਰਹੇ ਹਨ। ਕਰੁਣਾਲ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ਦਿੱਤੀ ਹੈ, ''ਇਕ ਤਰ੍ਹਾਂ ਦੀ ਖੇਡ ਵਿਚ ਐਕਸ਼ਨ ਵਿਚ ਅਤੇ ਮੈਂ ਹਮੇਸ਼ਾ ਇਕ-ਦੂਜੇ ਨਾਲ ਮੁਕਾਬਲਾ ਕਰਦਾ ਰਹਿੰਦਾ ਹੈ। ਤੁਹਾਨੂੰ ਕੀ ਲਗਦਾ ਹੈ ਕਿ ਇਹ ਰਾਊਂਡ ਕੌਣ ਜਿੱਤੇਗਾ?''


author

Ranjit

Content Editor

Related News