ਸਿਆਸੀ ਅਖਾੜੇ ਦੌਰਾਨ ਗਰਜੇ ਬਲਵਿੰਦਰ ਭੂੰਦੜ, ''ਆਪ'' ਸਰਕਾਰ ''ਤੇ ਸਾਧੇ ਤਿੱਖੇ ਨਿਸ਼ਾਨੇ
Wednesday, Jan 14, 2026 - 02:53 PM (IST)
ਜਲੰਧਰ/ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਸਿਆਸੀ ਅਖਾੜੇ ਲੱਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ ਵਿਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਬੋਲਦੇ ਹੋਏ ਕਿਹਾ ਕਿ ਅੱਜ ਅਸੀਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਨਤਮਸਤਕ ਹੋਣ ਲਈ ਆਏ ਹਾਂ। ਇਸ ਧਰਤੀ 'ਤੇ 40 ਮੁਕਤਿਆਂ ਨੇ ਆਪਣੀ ਭੁੱਲ ਬਖ਼ਸ਼ਾਈ ਸੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨਾਲ ਹੋ ਰਹੀਆਂ ਬੇਇਨਸਾਫੀਆਂ ਨਾਲ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਲੜ ਸਕਦੀ ਹੈ। ਹੋਰ ਕੋਈ ਪਾਰਟੀ ਨਹੀਂ ਲੜਨ ਵਾਲੀ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਸੁਨਿਆਰੇ ਦੀ ਦੁਕਾਨ 'ਤੇ ਵੱਡਾ ਡਾਕਾ! ਕਰੀਬ 20 ਲੁਟੇਰਿਆਂ ਨੇ ਕਰੋੜਾਂ ਦੀ ਕੀਤੀ ਲੁੱਟ
ਆਮ ਆਦਮੀ ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਜਿਹੜੇ ਪਾਖੰਡੀ ਲੋਕ ਹਨ, ਅੱਜ ਉਹ ਧਰਮ ਦਾ ਨਾਂ ਲੈ ਰਹੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਉਨ੍ਹਾਂ ਦੀਆਂ ਗਾਰੰਟੀਆਂ ਕਿੱਥੇ ਗਈਆਂ ਹਨ। ਅੱਜ ਆਪਣੀਆਂ ਗਾਰੰਟੀਆਂ ਭੁੱਲੇ ਬੈਠੇ ਹਨ। ਜਿਹੜਾ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਕਿ ਦਿੱਲੀ ਵਿਚ ਗਾਰੰਟੀਆਂ ਪੂਰੀਆਂ ਕੀਤੀਆਂ ਹਨ, ਅੱਜ ਉਨ੍ਹਾਂ ਦੀਆਂ ਪੰਜਾਬ ਵਿਚ ਦਿੱਤੀਆਂ ਗਈਆਂ ਗਾਰੰਟੀਆਂ ਕਿੱਥੇ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਗੁਜਰਾਤ ਵਿਚ ਜਾ ਕੇ ਕਹਿੰਦੇ ਹਨ ਕਿ 50 ਹਜ਼ਾਰ ਬੀਬੀਆਂ ਨੂੰ ਦਿੱਤੇ ਹਨ, ਹੁਣ ਉਥੇ ਜਾ ਕੇ ਝੂਠ ਬੋਲ ਰਹੇ ਹਨ।
ਇਨ੍ਹਾਂ ਦੇ ਆਪਣੇ ਵਿਧਾਇਕ ਰਹੇ ਕੁੰਵਰ ਵਿਜੇ ਪ੍ਰਤਾਪ ਵਰਗੇ ਹੀ ਇਨ੍ਹਾਂ ਦੇ ਵਿਕਾਸ ਕਾਰਜਾਂ 'ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਹੀ ਪੋਸਟਾਂ ਪਾ ਕੇ ਇਨ੍ਹਾਂ ਸਵਾਲ ਪੁੱਛ ਰਹੇ ਹਨ ਕਿ ਕੇਜਰੀਵਾਲ ਕਹਿ ਰਹੇ ਹਨ ਕਿ ਮੈਰੀਏਟ ਸਕੂਲ ਖੋਲ ਦਿੱਤਾ, ਉਹ ਤਾਂ ਪਹਿਲਾਂ ਹੀ ਬਾਦਲਾਂ ਦੀ ਸਰਕਾਰ ਵੇਲੇ ਖੋਲ੍ਹਿਆ ਗਿਆ ਸੀ। ਇਹ ਸਭ ਇਨ੍ਹਾਂ ਦੇ ਆਪਣੇ ਬੰਦੇ ਹੀ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿਹੜੇ ਫਲੱਡ ਆਏ, ਉਹ ਵੀ ਆਮ ਆਦਮੀ ਪਾਰਟੀ ਨੇ ਹੀ ਲਿਆਂਦੇ ਅਤੇ ਪੰਜਾਬ ਨੂੰ ਸਿਰਫ਼ ਉਜਾੜਿਆ ਹੈ। ਸਾਰੇ ਰੇਤੇ ਦੇ ਟਰੱਕ ਦਿੱਲੀ ਜਾ ਰਹੇ ਹਨ। ਆਮ ਆਦਮੀ ਪਾਰਟੀ ਕੋਲੋਂ ਝੂਠ ਬੋਲਣ ਦਾ ਹਿਸਾਬ ਲੈਣਾ ਹੈ ਅਤੇ ਇਨ੍ਹਾਂ ਨੂੰ ਪੰਜਾਬ ਵਿਚ ਭਜਾਉਣਾ ਹੈ। ਪੰਜਾਬ ਵਿਚ ਲੁੱਟ ਮਚਾਉਣ ਤੋਂ ਕਿਸੇ ਪਾਸੇ ਵੀ ਆਮ ਆਦਮੀ ਪਾਰਟੀ ਨਹੀਂ ਛੱਡ ਰਹੀ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਵੱਡੀ ਖ਼ਬਰ! ਲੋਹੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਘਰ 'ਚ ਅੱਗ ਲੱਗਣ ਕਾਰਨ ਪਿਓ-ਧੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
