ਪੰਡਯਾ ਦੀ ਧਮਾਕੇਦਾਰ ਪਾਰੀ, ਚੌਥੀ ਬਾਰ ਇਕ ਓਵਰ ''ਚ ਲਗਾਤਾਰ 3 ਛੱਕੇ (ਵੀਡੀਓ)

09/18/2017 5:08:58 AM

ਚੇਨਈ— ਆਸਟਰੇਲੀਆ ਖਿਲਾਫ ਪਹਿਲੇ ਵਨਡੇ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਖਰਾਬ ਸ਼ੁਰੂਆਤ ਕੀਤੀ ਸੀ। ਭਾਰਤ ਦੀਆਂ 11 ਦੌੜਾਂ 'ਤੇ ਸ਼ੁਰੂਆਤੀ 3 ਵਿਕਟਾਂ ਆਊਟ ਹੋਣ ਤੋਂ ਬਾਅਦ 87 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਹਲਾਤਾਂ ਨੂੰ ਦੇਖਦੇ ਹੋਏ ਹਾਰਦਿਕ ਪੰਡਯਾ ਕ੍ਰੀਜ਼ 'ਤੇ ਆਏ ਅਤੇ ਧਮਾਕੇਦਾਰ ਬੱਲੇਬਾਜ਼ੀ ਸ਼ੁਰੂ ਕੀਤੀ। ਪੰਡਯਾ ਨੇ ਵਨਡੇ 'ਚ ਆਪਣਾ ਸਰਵਉੱਚਤਮ  ਸਕੋਰ ਬਣਾਇਆ। ਪਡੰਯਾ ਨੇ ਬੱਲੇਬਾਜ਼ੀ ਕਰਦੇ ਹੋਏ 66 ਗੇਂਦਾਂ 'ਚ 83 ਦੌੜਾਂ ਬਣਾਈਆਂ ਜਿਸ 'ਚ 5 ਛੱਕੇ ਅਤੇ 5 ਛੱਕੇ ਲਗਾਏ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ 6ਵੇਂ ਵਿਕਟ ਲਈ 118 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਨੇ ਭਾਰਤੀ ਟੀਮ ਦੀ ਮੈਚ 'ਚ ਵਾਪਸੀ ਕਰਵਾਈ।
ਪੰਡਯਾ ਨੇ ਆਪਣੀ ਧਮਾਕੇਦਾਰ ਪਾਰੀ ਦੇ ਦੌਰਾਨ ਲੈਗ ਸਪਿਨਰ ਐਡਮ ਜ਼ਾਂਪਾ
ਦੇ ਇਕ ਓਵਰ 'ਚ ਲਗਾਤਾਰ 3 ਛੱਕੇ ਲਗਾਏ। ਇਸ ਦੇ ਨਾਲ ਹੀ ਪੰਡਯਾ ਇਸ ਸਾਲ ਕੌਮਾਂਤਰੀ ਕ੍ਰਿਕਟ 'ਚ ਚੌਥੀ ਬਾਰ ਕਿਸੇ ਪਾਰੀ ਦੌਰਾਨ ਇਕ ਓਵਰ 'ਚ ਲਗਾਤਾਰ 3 ਛੱਕੇ ਲਗਾਏ ਹਨ।

 


Related News