ਪੈਰਾਗਵੇ ਨੂੰ 1-0 ਨਾਲ ਹਰਾ ਕੇ ਪਨਾਮਾ ਨੇ ਮਹਿਲਾ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
Thursday, Feb 23, 2023 - 06:37 PM (IST)

ਹੈਮਿਲਟਨ- ਪਨਾਮਾ ਨੇ ਵੀਰਵਾਰ ਨੂੰ ਇੱਥੇ ਪਲੇਆਫ ਵਿੱਚ ਪੈਰਾਗਵੇ ਨੂੰ 1-0 ਨਾਲ ਹਰਾ ਕੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋਣ ਵਾਲੇ ਇਸ ਸਾਲ ਦੇ ਫੀਫਾ ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਉਹ ਇਸ ਕੁਆਲੀਫਿਕੇਸ਼ਨ ਵਿੱਚ 32ਵੇਂ ਅਤੇ ਆਖਰੀ ਸਥਾਨ ’ਤੇ ਰਿਹਾ।
ਪਨਾਮਾ ਵੱਲੋਂ ਮੈਚ ਦਾ ਜੇਤੂ ਗੋਲ 75ਵੇਂ ਮਿੰਟ ਵਿੱਚ ਬਦਲਵੇਂ ਖਿਡਾਰੀ ਲੀਨੇਥ ਸੇਕੇਨੋ ਨੇ ਹੈਡਰ ਨਾਲ ਕੀਤਾ ਜਿਸ ਨਾਲ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ। ਪਨਾਮਾ ਨੂੰ ਬ੍ਰਾਜ਼ੀਲ, ਜਮਾਇਕਾ ਅਤੇ ਫਰਾਂਸ ਦੇ ਨਾਲ ਵਿਸ਼ਵ ਕੱਪ ਦੇ ਗਰੁੱਪ ਐੱਫ ਵਿੱਚ ਰੱਖਿਆ ਗਿਆ ਹੈ। ਪਨਾਮਾ ਪਿਛਲੇ ਹਫਤੇ ਨਿਊਜ਼ੀਲੈਂਡ 'ਚ ਆਯੋਜਿਤ 10 ਟੀਮਾਂ ਦੇ ਇੰਟਰਕੌਂਟੀਨੈਂਟਲ ਪਲੇ-ਆਫ ਟੂਰਨਾਮੈਂਟ ਤੋਂ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਹੈ। ਇਸ ਤੋਂ ਪਹਿਲਾਂ ਹੈਤੀ ਅਤੇ ਪੁਰਤਗਾਲ ਨੇ ਵੀ ਪਹਿਲੀ ਵਾਰ ਟੂਰਨਾਮੈਂਟ ਵਿੱਚ ਥਾਂ ਬਣਾਈ ਸੀ।