ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣ ਵਾਲਾ ਦੂਜਾ ਵਨ-ਡੇ ਇਕ ਦਿਨ ਲਈ ਟਲਿਆ

09/29/2019 1:25:59 PM

ਸਪੋਰਟਸ ਡੈਸਕ-ਪਾਕਿਸਤਾਨ ਤੇ ਸ਼੍ਰੀਲੰਕਾ ਵਿਚਾਲੇ ਐਤਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਵਨ ਡੇ ਮੈਚ ਨੂੰ ਭਾਰੀ ਮੀਂਹ ਕਾਰਨ ਇਕ ਦਿਨ ਲਈ ਟਾਲ ਦਿੱਤਾ ਗਿਆ ਹੈ। ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਵੀ ਮੀਂਹ ਦੀ ਭੇਟ ਚੜ੍ਹ ਗਿਆ ਸੀ। ਭਾਰੀ ਮੀਂਹ ਕਾਰਣ ਮੈਦਾਨ ਦੀ ਆਊਟਫੀਲਡ ਗਿੱਲੀ ਹੈ ਤੇ ਐਤਵਾਰ ਨੂੰ ਖੇਡੇ ਜਾਣ ਵਾਲੇ ਮੈਚ ਨੂੰ ਸੋਮਵਾਰ ਲਈ ਟਾਲ ਦਿੱਤਾ ਗਿਆ ਹੈ। ਮੈਚ ਟਲਣ ਨਾਲ ਕਰਾਚੀ ਨੂੰ 10 ਸਾਲ 'ਚ ਪਹਿਲੀ ਵਾਰ ਇਕ ਦਿਨਾ ਮੈਚ ਦੀ ਮੇਜ਼ਬਾਨੀ ਲਈ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ।PunjabKesariਪੀ. ਸੀ. ਬੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, 'ਇਹ ਫੈਸਲਾ ਇਸ ਲਈ ਲਿਆ ਗਿਆ ਤਾਂ ਕਿ ਫੀਲਡ ਵਰਕਰਾਂ ਨੂੰ ਮੈਦਾਨ ਤਿਆਰ ਕਰਨ ਦਾ ਮੌਕਾ ਮਿਲ ਸਕੇ। ਉਨ੍ਹਾਂ ਨੂੰ ਇਸ ਲਈ ਦੋ ਦਿਨ ਲੱਗਣਗੇ। ਆਈ. ਸੀ. ਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ,“ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਐਤਵਾਰ 29 ਸਤੰਬਰ ਨੂੰ ਖੇਡੇ ਜਾਣ ਵਾਲੇ ਮੈਚ ਨੂੰ ਮੀਂਹ ਕਾਰਨ ਸੋਮਵਾਰ 30 ਸਤੰਬਰ ਲਈ ਮੁਲਤਵੀ ਕਰ ਦਿੱਤਾ ਗਿਆ। ਉਨ੍ਹਾਂ ਨੇ ਚੁੱਟਕੀ ਲੈਂਦੇ ਹੋਏ ਟਵਿਟ ਕੀਤਾ, "ਕਿ ਤੁਸੀਂ ਕਦੇ ਇਨੀਂ ਭਾਰੀ ਮੀਂਹ ਦੇ ਬਾਰੇ ਸੁੱਣਿਆ ਹੈ ਜਿਸ ਨੇਦੋ ਦਿਨ ਪਹਿਲਾ ਹੀ ਮੈਚ ਨੂੰ ਰੋਕ ਦਿੱਤਾ ਹੋਵੇ?"PunjabKesari


Related News