SL vs BAN 2nd Test Day 1 Stumps : ਸ਼੍ਰੀਲੰਕਾ ਨੇ ਬੰਗਲਾਦੇਸ਼ ਖ਼ਿਲਾਫ਼ ਚਾਰ ਵਿਕਟਾਂ ’ਤੇ 314 ਦੌੜਾਂ ਬਣਾਈਆਂ

Saturday, Mar 30, 2024 - 07:46 PM (IST)

SL vs BAN 2nd Test Day 1 Stumps : ਸ਼੍ਰੀਲੰਕਾ ਨੇ ਬੰਗਲਾਦੇਸ਼ ਖ਼ਿਲਾਫ਼ ਚਾਰ ਵਿਕਟਾਂ ’ਤੇ 314 ਦੌੜਾਂ ਬਣਾਈਆਂ

ਚਟੋਗਰਾਮ (ਬੰਗਲਾਦੇਸ਼) : ਬੰਗਲਾਦੇਸ਼ ਖ਼ਿਲਾਫ਼ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸ਼੍ਰੀਲੰਕਾ ਨੇ ਆਪਣੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਵੱਡੇ ਸਕੋਰ ਦੀ ਨੀਂਹ ਰੱਖੀ। ਤੀਜੇ ਨੰਬਰ 'ਤੇ ਆਏ ਕੁਸਲ ਮੈਂਡਿਸ ਨੇ 93 ਦੌੜਾਂ ਬਣਾਈਆਂ ਜਦਕਿ ਦਿਮੁਥ ਕਰੁਣਾਰਤਨੇ ਨੇ 86 ਦੌੜਾਂ ਅਤੇ ਨਿਸ਼ਾਨ ਮਦੁਸ਼ਕਾ ਨੇ 57 ਦੌੜਾਂ ਬਣਾਈਆਂ। ਭਾਰਤ ਵਿੱਚ ਪਿਛਲੇ ਸਾਲ ਹੋਏ ਵਿਸ਼ਵ ਕੱਪ ਤੋਂ ਬਾਅਦ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡ ਰਹੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ 18 ਓਵਰਾਂ ਵਿੱਚ 60 ਦੌੜਾਂ ਦੇ ਕੇ ਇੱਕ ਵਿਕਟ ਲਈ। ਪਹਿਲੇ ਦਿਨ ਦੀ ਖੇਡ ਖਤਮ ਹੋਣ 'ਤੇ ਦਿਨੇਸ਼ ਚਾਂਦੀਮਲ 34 ਦੌੜਾਂ 'ਤੇ ਅਤੇ ਕਪਤਾਨ ਧਨੰਜੇ ਡੀ ਸਿਲਵਾ 15 ਦੌੜਾਂ 'ਤੇ ਖੇਡ ਰਹੇ ਸਨ। ਪਹਿਲੇ ਟੈਸਟ 'ਚ ਡੀ ਸਿਲਵਾ ਨੇ ਦੋਵੇਂ ਪਾਰੀਆਂ 'ਚ ਸੈਂਕੜੇ ਲਗਾਏ ਸਨ ਜਿਸ 'ਚ ਸ਼੍ਰੀਲੰਕਾ ਨੇ 328 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਸ਼੍ਰੀਲੰਕਾ ਨੇ ਪਹਿਲੇ ਟੈਸਟ ਲਈ ਟੀਮ 'ਚ ਇਕ ਬਦਲਾਅ ਕਰਦੇ ਹੋਏ ਜ਼ਖਮੀ ਕਾਸੁਨ ਰਾਜੀਥਾ ਦੀ ਜਗ੍ਹਾ ਅਸਥਾ ਫਰਨਾਂਡੋ ਨੂੰ ਸ਼ਾਮਲ ਕੀਤਾ। 


author

Tarsem Singh

Content Editor

Related News