ਚੈਂਪੀਅਨਸ ਟਰਾਫੀ ਜਿੱਤਣਾ ਤਾਂ ਦੂਰ, ਕਦੀ ਫਾਈਨਲ ਤੱਕ ਵੀ ਨਹੀਂ ਪਹੁੰਚ ਸਕਿਆ ਪਾਕਿਸਤਾਨ...

05/26/2017 3:04:38 PM

ਨਵੀਂ ਦਿੱਲੀ— ਚੈਂਪੀਅਨਸ ਟਰਾਫੀ ਟੂਰਨਾਮੈਂਟ ਦਾ ਆਗਾਜ਼ 1 ਜੂਨ ਤੋਂ ਹੋਣ ਜਾ ਰਿਹਾ ਹੈ। ਭਾਰਤ ਦਾ ਪਹਿਲਾ ਮੈਚ 4 ਜੂਨ ਨੂੰ ਪਾਕਿਸਤਾਨ ਖਿਲਾਫ ਬਰਮਿੰਘਮ 'ਚ ਹੋਵੇਗਾ। ਵੈਸੇ ਤਾਂ ਪਾਕਿਸਤਾਨ ਵਿਸ਼ਵ ਕੱਪ 'ਚ ਕਦੀ ਵੀ ਭਾਰਤ ਨੂੰ ਹਰਾ ਨਹੀਂ ਸਕਿਆ ਹੈ। ਨਾਲ ਹੀ ਤੁਹਾਨੂੰ ਇਕ ਹੋਰ ਰੋਮਾਂਚਕ ਗੱਲ ਦੱਸੀਏ ਕਿ ਗੁਆਂਢੀ ਮੁਲਕ ਮਿੰਨੀ ਵਰਲਡ ਕੱਪ ਅਖਵਾਉਣ ਵਾਲੀ ਚੈਂਪੀਅਨਸ ਟਰਾਫੀ ਨੂੰ ਜਿੱਤਣਾ ਤਾਂ ਦੂਰ ਅੱਜ ਤੱਕ ਇਸ ਦੇ ਫਾਈਨਲ 'ਚ ਵੀ ਨਹੀਂ ਪਹੁੰਚ ਸਕਿਆ ਹੈ।
ਪਾਕਿਸਤਾਨ 2000, 2004 ਅਤੇ 2009 'ਚ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਜ਼ਰੂਰ ਪਹੁੰਚਿਆ, ਪਰ 2000 'ਚ ਉਸ ਨੂੰ ਨਿਊਜ਼ੀਲੈਂਡ, 2004 'ਚ ਵੈਸਟਇੰਡੀਜ਼, 2009 'ਚ ਫਿਰ ਤੋਂ ਨਿਊਜ਼ੀਲੈਂਡ ਨੇ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਤੋਂ ਇਲਾਵਾ ਇੰਗਲੈਂਡ, ਬੰਗਲਾਦੇਸ਼ ਅਤੇ ਜ਼ਿੰਬਾਬਵੇ ਵੀ ਇਸ ਖਿਤਾਬ ਨੂੰ ਆਪਣੇ ਨਾਂ ਨਹੀਂ ਕਰ ਸਕੇ ਹਨ।


Related News