‘ਕੈਨੇਡਾ’ਸ ਗੌਟ ਟੈਲੇਂਟ’ ’ਚ ਇਸ਼ਾਨ ਸੋਬਤੀ ਨੇ ਵਧਾਇਆ ਪੰਜਾਬ ਦਾ ਮਾਣ, ਫਾਈਨਲ ’ਚ ਪਹੁੰਚ ਕਰਵਾਈ ਬੱਲੇ-ਬੱਲੇ

Thursday, May 09, 2024 - 10:47 PM (IST)

‘ਕੈਨੇਡਾ’ਸ ਗੌਟ ਟੈਲੇਂਟ’ ’ਚ ਇਸ਼ਾਨ ਸੋਬਤੀ ਨੇ ਵਧਾਇਆ ਪੰਜਾਬ ਦਾ ਮਾਣ, ਫਾਈਨਲ ’ਚ ਪਹੁੰਚ ਕਰਵਾਈ ਬੱਲੇ-ਬੱਲੇ

ਐਂਟਰਟੇਨਮੈਂਟ ਡੈਸਕ– ਕੈਨੇਡਾ ਦੇ ਸਿੰਗਿੰਗ ਰਿਐਲਿਟੀ ਸ਼ੋਅ ‘ਕੈਨੇਡਾ’ਸ ਗੌਟ ਟੈਲੇਂਟ’ ’ਚ ਇਕ ਪੰਜਾਬੀ ਮੁੰਡਾ ਆਪਣੀ ਗਾਇਕੀ ਨੂੰ ਲੈ ਕੇ ਬੇਹੱਦ ਸੁਰਖ਼ੀਆਂ ਬਟੋਰ ਰਿਹਾ ਹੈ। ਇਸ ਮੁੰਡੇ ਦਾ ਨਾਂ ਇਸ਼ਾਨ ਸੋਬਤੀ ਹੈ, ਜਿਸ ਨੇ ‘ਕੈਨੇਡਾ’ਸ ਗੌਟ ਟੈਲੇਂਟ’ ਦੇ ਫਾਈਨਲ ’ਚ ਪਹੁੰਚ ਕੇ ਪੰਜਾਬ ਦਾ ਮਾਣ ਵਧਾ ਦਿੱਤਾ ਹੈ।

 
 
 
 
 
 
 
 
 
 
 
 
 
 
 
 

A post shared by Canada's Got Talent (@cangottalent)

ਇਸ਼ਾਨ ਨੇ ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ਼ਾਨ ਨੇ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘‘ਮੈਨੂੰ ਯਕੀਨ ਨਹੀਂ ਹੋ ਰਿਹਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇਸ ਸਟੇਜ ’ਤੇ ਦੂਜਾ ਮੌਕਾ ਦਿੱਤਾ। ਮੈਂ ਬਹੁਤ ਧੰਨਵਾਦੀ ਹਾਂ। ਤੁਸੀਂ ਮੇਰੇ ਲਈ ਅਜਿਹਾ ਕੀਤਾ ਤੇ ਮੈਂ ਇਸ ਦੀ ਕਦਰ ਕਰਦਾ ਹਾਂ।’’

ਇਹ ਖ਼ਬਰ ਵੀ ਪੜ੍ਹੋ : 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿਓ ਜ਼ੁਕਾਮ ਤੇ ਫਲੂ ਹੋਣ 'ਤੇ ਸੀਰਪ, ਸਰਕਾਰ ਨੇ ਲਗਾਈ ਪਾਬੰਦੀ

ਦੱਸ ਦੇਈਏ ਕਿ ਮੰਗਲਵਾਰ ਯਾਨੀ 14 ਮਈ ਨੂੰ ਇਸ ਸ਼ੋਅ ਦਾ ਲਾਈਵ ਪ੍ਰਸਾਰਣ ਸਿਟੀ ਟੀ. ਵੀ. ’ਤੇ ਹੋਵੇਗਾ। ਇਸ਼ਾਨ ਨੇ ਕਿਹਾ ਕਿ ਉਸ ਨੂੰ ਇਕ ਵਾਰ ਮੁੜ ਸਾਡੇ ਸਾਰਿਆਂ ਦੀ ਵੋਟ ਦੀ ਜ਼ਰੂਰਤ ਹੈ ਤੇ ਉਹ ਇਥੇ 1 ਮਿਲੀਅਨ ਡਾਲਰਸ ਲਈ ਮੁਕਾਬਲਾ ਕਰ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Eshan Sobti (@eshan.sobti)

ਇਸ਼ਾਨ ਸੋਬਤੀ ਦੀ ਉਮਰ ਸਿਰਫ਼ 19 ਸਾਲ ਹੈ। ਇਸ਼ਾਨ ਸੋਬਤੀ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸ਼ਹਿਰ ’ਚ ਰਹਿੰਦਾ ਹੈ। ਇਸ਼ਾਨ ਨੇ ਆਪਣੇ ਆਡੀਸ਼ਨ ਦੌਰਾਨ ਸ਼ੋਅ ’ਚ ਮੌਜੂਦ ਹਰ ਵਿਅਕਤੀ ਨੂੰ ਮੰਤਰ ਮੁਗਧ ਕਰ ਦਿੱਤਾ ਸੀ। ਜੱਜਾਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਇਸ਼ਾਨ ਸੋਬਤੀ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News