PAK vs AUS : ਸੋਹੇਲ ਦੇ ਸੈਂਕੜੇ ਨਾਲ ਪਾਕਿਸਤਾਨ ਮਜ਼ਬੂਤ

Tuesday, Oct 09, 2018 - 03:10 AM (IST)

PAK vs AUS : ਸੋਹੇਲ ਦੇ ਸੈਂਕੜੇ ਨਾਲ ਪਾਕਿਸਤਾਨ ਮਜ਼ਬੂਤ

ਦੁਬਈ— ਹੈਰਿਸ ਸੋਹੇਲ ਦੇ ਪਹਿਲੇ ਟੈਸਟ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸੋਮਵਾਰ 482 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ਾਂ ਨੇ 13 ਓਵਰਾਂ ਵਿਚ ਬਿਨਾਂ ਵਿਕਟ ਗੁਆਏ 30 ਦੌੜਾਂ ਬਣਾ ਚੌਕਸੀ ਭਰੀ ਸ਼ੁਰੂਆਤ ਕੀਤੀ।  ਆਸਟਰੇਲੀਆਈ ਟੀਮ ਅਜੇ ਵੀ 452 ਦੌੜਾਂ ਪਿੱਛੇ ਹੈ ਜਦਕਿ ਉਸ ਦੀਆਂ ਸਾਰੀਆਂ ਵਿਕਟਾਂ ਬਾਕੀ ਹਨ। ਇਸ ਤੋਂ ਪਹਿਲਾਂ ਖੱਬੇ ਹੱਥ ਦੇ ਬੱਲੇਬਾਜ਼ ਸੋਹੇਲ (110) ਤੇ ਅਸਦ ਸ਼ਾਫਿਕ (80) ਨੇ ਸ਼ਾਨਦਾਰ ਪਾਰੀਆਂ ਖੇਡੀਆਂ, ਜਿਸ ਨਾਲ ਪਾਕਿਸਤਾਨ ਨੇ ਸਵੇਰੇ ਤਿੰਨ ਵਿਕਟਾਂ 'ਤੇ 255 ਦੌੜਾਂ ਤੋਂ ਅੱਗੇ ਖੇਡਦੇ ਹੋਏ ਸਕੋਰ 500 ਦੇ ਨੇੜੇ ਪਹੁੰਚਿਆ। ਸੋਹੇਲ ਨੇ 6 ਘੰਟੇ ਦੀ ਆਪਣੀ ਪਾਰੀ ਵਿਚ 8 ਚੌਕੇ ਤੇ 2 ਛੱਕੇ ਲਾਏ।
 


Related News