44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ''ਚ ਸਿੰਗਲ ਬੜ੍ਹਤ ''ਤੇ ਪਦਮਿਨੀ ਰਾਊਤ

11/29/2017 3:20:41 AM

ਅਹਿਮਦਾਬਾਦ— ਭਾਰਤ ਦੀਆਂ ਚੋਟੀ ਦੀਆਂ ਮਹਿਲਾ ਸ਼ਤਰੰਜ ਖਿਡਾਰਨਾਂ ਵਿਚਾਲੇ ਚੱਲ ਰਹੀ 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਪੈਟਰੋਲੀਅਮ ਸਪੋਰਟਸ ਬੋਰਡ ਦੀ ਪਦਮਿਨੀ ਰਾਊਤ ਨੇ ਪਹਿਲੇ 4 'ਚੋਂ 3 ਮੁਕਾਬਲੇ ਜਿੱਤ ਕੇ ਅਤੇ 1 ਡਰਾਅ ਨਾਲ 3.5 ਅੰਕ ਹਾਸਲ ਕਰਦਿਆਂ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਉਸ ਨੇ ਅੱਜ ਖੇਡੇ ਗਏ ਚੌਥੇ ਰਾਊਂਡ 'ਚ ਪਹਿਲੇ ਬੋਰਡ 'ਤੇ ਓਡਿਸ਼ਾ ਦੀ ਕਿਰਨ ਮਨੀਸ਼ਾ ਮੋਹੰਤੀ ਨੂੰ ਕਾਲੇ ਮੋਹਰਿਆਂ ਨਾਲ  ਕਿੰਗਜ਼ ਇੰਡੀਅਨ ਓਪਨਿੰਗ 'ਚ 51 ਚਾਲਾਂ 'ਚ ਹਰਾਇਆ। ਮਨੀਸ਼ਾ ਪਦਮਿਨੀ ਦੇ ਬੋਰਡ ਦੇ ਦੋਵਾਂ ਹਿੱਸਿਆਂ 'ਚ ਬਣਾਏ ਗਏ ਦਬਾਅ 'ਚ ਕਦੇ ਬਿਹਤਰ ਸਥਿਤੀ 'ਚ ਨਜ਼ਰ ਨਹੀਂ ਆਈ ਤੇ ਪਦਮਿਨੀ ਨੂੰ ਇਕ ਆਸਾਨ ਜਿੱਤ ਹਾਸਲ ਹੋਈ।
ਕਿਹੜਾ ਕਿਸ ਨੰਬਰ 'ਤੇ 
4 ਰਾਊਂਡਜ਼ ਤੋਂ ਬਾਅਦ ਪਦਮਿਨੀ 3.5 ਅੰਕਾਂ ਨਾਲ ਪਹਿਲੇ, ਨੰਧਿਧਾ, ਮਨੀਕਸ਼ੀ ਤੇ ਸੌਮਿਆ 3 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ, ਜਦਕਿ ਭਗਤੀ ਤੇ ਸਾਕਸ਼ੀ 2.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੀ ਹੈ। ਹੋਰਨਾਂ 'ਚ ਮੈਰੀ ਗੋਮਸ 2, ਸਵਾਤੀ ਤੇ ਕਿਰਨ 1.5, ਬਾਲਾ 1, ਸਮ੍ਰਿਧਾ 0.5 ਅੰਕਾਂ 'ਤੇ ਹੈ, ਜਦਕਿ ਸ੍ਰਸ਼ਠੀ ਅਜੇ ਤਕ ਖਾਤਾ ਨਹੀਂ ਖੋਲ੍ਹ ਸਕੀ ਹੈ।


Related News