PM ਮੋਦੀ ਭਗਵਾਨ ਰਾਮ ਦੇ ਨਾਂ ''ਤੇ ਮੰਗਣਗੇ ਵੋਟ ਪਰ ਵਿਕਾਸ ਤੇ ਮਹਿੰਗਾਈ ''ਤੇ ਨਹੀਂ ਬੋਲਣਗੇ : ਸੰਜੇ ਰਾਊਤ
Sunday, May 05, 2024 - 04:11 PM (IST)
ਮੁੰਬਈ (ਭਾਸ਼ਾ)- ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਊਤ ਨੇ ਐਤਵਾਰ ਨੂੰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵਾਨ ਰਾਮ ਦੇ ਨਾਂ 'ਤੇ ਵੋਟ ਮੰਗਣਗੇ ਪਰ ਵਿਕਾਸ, ਮਹਿੰਗਾਈ ਅਤੇ ਰੁਜ਼ਗਾਰ 'ਤੇ ਨਹੀਂ ਬੋਲਣਗੇ। ਰਾਊਤ ਨੇ ਇੱਥੋਂ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ 2 ਪੜਾਵਾਂ ਤੋਂ ਬਾਅਦ ਭਾਜਪਾ ਪਿੱਛੇ ਚੱਲ ਰਹੀ ਹੈ। ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੀ ਵੋਟਿੰਗ 7 ਮਈ ਨੂੰ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਦਾ ਐਤਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਦਾ ਦੌਰਾ ਕਰਨ ਅਤੇ ਰੋਡ ਸ਼ੋਅ ਕਰਨ ਦਾ ਪ੍ਰੋਗਰਾਮ ਹੈ।
ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਰਾਊਤ ਨੇ ਕਿਹਾ,''ਮੋਦੀ ਦਵਾਰਕਾ, ਮਥੁਰਾ ਅਤੇ ਅਯੁੱਧਿਆ ਜਾਣਗੇ। ਉਹ ਹਰੇਕ ਮੰਦਰ 'ਚ ਜਾਣਗੇ ਪਰ ਵਿਕਾਸ, ਮਹਿੰਗਾਈ ਅਤੇ ਰੁਜ਼ਗਾਰ 'ਤੇ ਗੱਲ ਨਹੀਂ ਕਰਨਗੇ। ਉਹ ਇਸ ਬਾਰੇ ਗੱਲ ਨਹੀਂ ਕਰਨਗੇ ਕਿ 2019 'ਚ ਪੁਲਵਾਮਾ ਹਮਲਾ ਕਿਉਂ ਹੋਇਆ।'' ਉਨ੍ਹਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਹਵਾਈ ਫ਼ੌਜ ਦੇ ਕਾਫ਼ਲੇ 'ਤੇ ਹੋਏ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਕੱਲ੍ਹ ਦਿਨ-ਦਿਹਾੜੇ ਸਾਡੇ ਜਵਾਨਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਮੋਦੀ ਇਸ ਬਾਰੇ ਅਯੁੱਧਿਆ 'ਚ ਗੱਲ ਨਹੀਂ ਕਰਨਗੇ। ਉਹ ਸਿਰਫ਼ ਭਗਵਾਨ ਰਾਮ ਦੇ ਨਾਂ 'ਤੇ ਵੋਟ ਮੰਗਣਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8