ਸਾਡੇ ਵਲੋਂ ਆਯੋਜਿਤ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ਹੀ ਅਸਲੀ ਹੋਵੇਗੀ : ਐਡਹਾਕ ਕਮੇਟੀ

Thursday, Jan 18, 2024 - 10:39 AM (IST)

ਸਾਡੇ ਵਲੋਂ ਆਯੋਜਿਤ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ਹੀ ਅਸਲੀ ਹੋਵੇਗੀ : ਐਡਹਾਕ ਕਮੇਟੀ

ਨਵੀਂ ਦਿੱਲੀ– ਰਾਸ਼ਟਰੀ ਚੈਂਪੀਅਨਸ਼ਿਪ ਆਯੋਜਿਤ ਕਰਨ ਦਾ ਅਧਿਕਾਰ ਸਿਰਫ ਰਾਸ਼ਟਰੀ ਸੰਘ ਕੋਲ ਹੋਣ ਦੇ ਮੁਅੱਤਲ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਦਾਅਵੇ ਦੇ ਇਕ ਦਿਨ ਬਾਅਦ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਵਲੋਂ ਨਿਯੁਕਤ ਐਡਹਾਕ ਕਮੇਟੀ ਨੇ ਕਿਹਾ ਕਿ ਉਸਦੇ ਵਲੋਂ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਨੂੰ ਹੀ ਅਸਲ ਮੰਨਿਆ ਜਾਵੇਗਾ। ਐਡਹਾਕ ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੇ ਵਲੋਂ ਆਯੋਜਿਤ ਕੀਤੀ ਜਾਣ ਵਾਲੀ ਪ੍ਰਤੀਯੋਗਿਤਾ ਤੋਂ ਹੀ ਪਹਿਲਵਾਨਾਂ ਨੂੰ ਹੀ ‘ਫਾਇਦਾ’ ਮਿਲੇਗਾ।

ਇਹ ਵੀ ਪੜ੍ਹੋ- ਪ੍ਰਗਿਆਨੰਦਾ ਨੇ ਵਿਸ਼ਵ ਚੈਂ ਹੈਪੀਅਨ ਲੀਰੇਨ ਨੂੰ ਹਰਾਇਆ, ਆਨੰਦ ਨੂੰ ਪਿੱਛੇ ਛੱਡਿਆ, ਬਣਿਆ ਨੰਬਰ ਇਕ ਭਾਰਤੀ
ਡਬਲਯੂ. ਐੱਫ. ਆਈ. ਨੇ ਚੋਣਾਂ ਤੋਂ ਬਾਅਦ ਆਪਣੀ ਪਹਿਲੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ 29 ਜਨਵਰੀ ਤੋਂ ਪੁਣੇ ਵਿਚ ਰਾਸ਼ਟਰੀ ਪ੍ਰਤੀਯੋਗਿਤਾ ਕਰਵਾਏਗਾ। ਡਬਲਯੂ. ਐੱਫ. ਆਈ. ਨੇ ਕਿਹਾ ਸੀ ਕਿ ਉਸਦੇ ਸੰਵਿਧਾਨ ਅਨੁਸਾਰ ਸਿਰਫ ਸੰਘ ਕੋਲ ਹੀ ਰਾਸ਼ਟਰੀ ਪ੍ਰਤੀਯੋਗਿਤਾ ਦੇ ਆਯੋਜਨ ਦੇ ਅਧਿਕਾਰ ਹਨ ਤੇ ਐਡਹਾਕ ਕਮੇਟੀ ਕੋਲ ਰਾਸ਼ਟਰੀ ਚੈਂਪੀਅਨਸ਼ਿਪ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਡਬਲਯੂ. ਐੱਫ. ਆਈ. ਨੂੰ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਪਾਬੰਦੀਸ਼ੁਦਾ ਕਰਨ ਵਾਲੇ ਖੇਡ ਮੰਤਰਾਲਾ ਨੇ ਕਿਹਾ ਕਿ ਡਬਲਯੂ. ਐੱਫ. ਆਈ. ਵਲੋਂ ਆਯੋਜਿਤ ਟੂਰਨਾਮੈਂਟ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News