ਕ੍ਰਿਕਟ ਦੇ ਸਭ ਤੋਂ ਵੱਡੇ ਅਦਾਰੇ ICC ਦੇ ਨਾਲ 20 ਕਰੋੜ ਰੁਪਏ ਦੀ ਆਨਲਾਈਨ ਠੱਗੀ, ਜਾਂਚ ਸ਼ੁਰੂ

01/21/2023 2:17:59 PM

ਸਪੋਰਟਸ ਡੈਸਕ : ਤੁਸੀਂ ਸਾਈਬਰ ਧੋਖਾਧੜੀ ਦੇ ਨਵੇਂ ਤਰੀਕਿਆਂ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ। ਹਰ ਰੋਜ਼ ਧੋਖੇਬਾਜ਼ਾਂ ਵੱਲੋਂ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੀਆਂ ਖ਼ਬਰਾਂ ਆਉਂਦੀਆਂ ਹਨ ਪਰ ਤਾਜ਼ਾ ਮਾਮਲੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਵੀ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਰਿਪੋਰਟ ਮੁਤਾਬਕ ਸਾਈਬਰ ਅਪਰਾਧੀਆਂ ਨੇ ਦੁਨੀਆ ਦੀ ਕ੍ਰਿਕਟ ਦੀ ਸਰਵਉੱਚ ਸੰਚਾਲਨ ਸੰਸਥਾ ਆਈਸੀਸੀ ਤੋਂ ਕਥਿਤ ਤੌਰ 'ਤੇ 2.5 ਮਿਲੀਅਨ ਡਾਲਰ (ਕਰੀਬ 20 ਕਰੋੜ ਰੁਪਏ) ਦੀ ਠੱਗੀ ਮਾਰੀ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ, ICC ਨਾਲ ਇਹ ਧੋਖਾਧੜੀ ਇੱਕ ਫਿਸ਼ਿੰਗ ਘਟਨਾ ਦੇ ਜ਼ਰੀਏ ਹੋਈ ਹੈ ਅਤੇ ਇਹ ਘਟਨਾ ਪਿਛਲੇ ਸਾਲ ਅਮਰੀਕਾ ਵਿੱਚ ਵਾਪਰੀ ਸੀ। ਹਾਲਾਂਕਿ ਇਸ ਮਾਮਲੇ ਵਿੱਚ ਆਈਸੀਸੀ ਵੱਲੋਂ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੂੰ ਸ਼ਿਕਾਇਤ ਦਿੱਤੀ ਗਈ ਹੈ। ਐਫਬੀਆਈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇੰਝ ਮਾਰੀ ਆਈਸੀਸੀ ਨਾਲ ਠੱਗੀ

ਰਿਪੋਰਟ ਮੁਤਾਬਕ ਧੋਖੇਬਾਜ਼ਾਂ ਨੇ ਇਸ ਘਟਨਾ ਨੂੰ ਬਿਜ਼ਨਸ ਈ-ਮੇਲ ਐਗਰੀਮੈਂਟ (ਬੀਈਸੀ) ਰਾਹੀਂ ਅੰਜਾਮ ਦਿੱਤਾ ਸੀ। ਇਸਨੂੰ ਈ-ਮੇਲ ਖਾਤਾ ਸਮਝੌਤਾ ਵੀ ਕਿਹਾ ਜਾਂਦਾ ਹੈ। ਹਾਲਾਂਕਿ ਧੋਖਾਧੜੀ ਦੇ ਪੂਰੇ ਤਰੀਕੇ ਦਾ ਵੇਰਵਾ ਨਹੀਂ ਮਿਲ ਸਕਿਆ ਹੈ। ਇਸ ਮਾਮਲੇ 'ਚ ਆਈਸੀਸੀ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੀ ਹੈ। ਐਫਬੀਆਈ ਇਸਨੂੰ ਸਭ ਤੋਂ ਨੁਕਸਾਨਦੇਹ ਔਨਲਾਈਨ ਅਪਰਾਧਾਂ ਵਿੱਚੋਂ ਇੱਕ ਮੰਨਦੀ ਹੈ। BEC ਘੁਟਾਲਾ ਫਿਸ਼ਿੰਗ ਦਾ ਇੱਕ ਰੂਪ ਹੈ। ਇਸ ਵਿੱਚ ਕੰਪਨੀਆਂ ਅਤੇ ਵਿਅਕਤੀਆਂ ਨੂੰ ਵਾਇਰ ਟਰਾਂਸਫਰ ਕਰਨ ਲਈ ਮਨਾ ਕੇ ਧੋਖਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਫੁੱਟਬਾਲ ਸਟਾਰ ਮੈਸੀ ਤੇ ਰੋਨਾਲਡੋ ਨਾਲ ਕੀਤੀ ਮੁਲਾਕਾਤ

ਐਫਬੀਆਈ ਜਾਂਚ ਕਰ ਰਹੀ ਹੈ

ਅਜਿਹੇ 'ਚ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਾਈਬਰ ਅਪਰਾਧੀਆਂ ਨੇ ICC ਦੇ ਬੈਂਕ ਖਾਤੇ 'ਚੋਂ ਪੈਸੇ ਟਰਾਂਸਫਰ ਕਰਨ ਲਈ ਕਿਹੜਾ ਤਰੀਕਾ ਅਪਣਾਇਆ ਹੈ। ਐਫਬੀਆਈ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਠੱਗ ਦੁਬਈ ਹੈੱਡਕੁਆਰਟਰ ਵਿੱਚ ਕਿਸੇ ਦੇ ਸੰਪਰਕ ਵਿੱਚ ਸਨ ਜਾਂ ਨਹੀਂ। ਫਿਲਹਾਲ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲੈਣ-ਦੇਣ ਇੱਕੋ ਵਾਰ ਹੋਇਆ ਜਾਂ ਕਈ ਵਾਰ ਹੋਇਆ ਹੈ। 

ਜ਼ਿਕਰਯੋਗ ਹੈ ਕਿ ਸਾਈਬਰ ਅਪਰਾਧੀ ਫਿਸ਼ਿੰਗ ਵਿੱਚ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਤੋਂ ਬਾਅਦ ਮੇਲ ਜਾਂ ਹੋਰ ਲਿੰਕ ਰਾਹੀਂ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਲਿੰਕ 'ਤੇ ਕਲਿੱਕ ਕਰਨ 'ਤੇ ਉਕਤ ਸੰਸਥਾ ਜਾਂ ਵਿਅਕਤੀ ਦਾ ਡਾਟਾ ਜਾਂ ਸਿਸਟਮ ਠੱਗਾਂ ਦੇ ਕਬਜ਼ੇ 'ਚ ਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨਾਲ ਧੋਖਾਧੜੀ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਫਿਸ਼ਿੰਗ ਸਭ ਤੋਂ ਵੱਡੀ ਧੋਖਾਧੜੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News