ਲੁਧਿਆਣਾ ਦੇ ਕਾਰੋਬਾਰੀ ਨਾਲ 70 ਲੱਖ ਰੁਪਏ ਦੀ ਧੋਖਾਧੜੀ
Wednesday, Apr 08, 2026 - 12:41 PM (IST)
ਲੁਧਿਆਣਾ (ਰਾਜ): ਵਪਾਰ ਦੀ ਆੜ ਵਿਚ ਲੱਖਾਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਿਤ ਜੈਨ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਪੁਲਸ ਪੜਤਾਲ ਵਿਚ ਇਹ ਖੁਲਾਸਾ ਹੋਇਆ ਹੈ ਕਿ ਇਕ ਸ਼ਾਤਰ ਵਿਅਕਤੀ ਨੇ ਵਪਾਰਕ ਸਬੰਧਾਂ ਦਾ ਫਾਇਦਾ ਉਠਾਉਂਦੇ ਹੋਏ ਪੀੜਤ ਵਪਾਰੀ ਨੂੰ ਕਰੀਬ 70,38,789 ਰੁਪਏ ਦਾ ਚੂਨਾ ਲਗਾਇਆ ਹੈ।
ਜਾਣਕਾਰੀ ਮੁਤਾਬਕ, ਮੁਲਜ਼ਮ ਸੁਭਾਸ਼ ਕੁਮਾਰ ਨੇ ਸਾਲ 2018-19 ਵਿਚ ਅਮਿਤ ਜੈਨ ਤੋਂ ਕੱਪੜਾ ਖਰੀਦਣਾ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿਚ ਵਿਸ਼ਵਾਸ ਕਾਇਮ ਕਰਨ ਤੋਂ ਬਾਅਦ ਮੁਲਜ਼ਮ ਅਕਸਰ ਮਾਲ ਉਧਾਰ 'ਤੇ ਲੈ ਕੇ ਜਾਣ ਲੱਗਾ। ਸਮੇਂ-ਸਮੇਂ 'ਤੇ ਮੁਲਜ਼ਮ ਨੇ ਭਾਰੀ ਮਾਤਰਾ ਵਿਚ ਕੱਪੜੇ ਦੀ ਖਰੀਦਦਾਰੀ ਕੀਤੀ, ਪਰ ਜਦੋਂ ਭੁਗਤਾਨ ਦੀ ਵਾਰੀ ਆਈ ਤਾਂ ਉਹ ਆਨਾਕਾਨੀ ਕਰਨ ਲੱਗਾ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਵੱਲ ਪੀੜਤ ਵਪਾਰੀ ਦੀ ਕੁੱਲ 70 ਲੱਖ 38 ਹਜ਼ਾਰ 789 ਰੁਪਏ ਦੀ ਬਕਾਇਆ ਰਾਸ਼ੀ ਨਿਕਲਦੀ ਸੀ। ਮੁਲਜ਼ਮ ਨੇ ਇਹ ਰਕਮ ਅਦਾ ਕਰਨ ਦੀ ਬਜਾਏ ਪੀੜਤ ਨਾਲ ਧੋਖਾਧੜੀ ਕੀਤੀ ਅਤੇ ਭੁਗਤਾਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਮਿਤ ਜੈਨ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
