ਕੋਠੀ ਵੇਚਣ ਦਾ ਸੌਦਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ''ਤੇ ਪਰਚਾ ਦਰਜ
Tuesday, Apr 07, 2026 - 03:55 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਕੋਠੀ ਦਾ ਸੌਦਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੌਰਵ ਭਾਰਤੀ ਪੁੱਤਰ ਰਮੇਸ਼ ਕੁਮਾਰ ਵਾਸੀ ਨਿਊ ਆਦਰਸ਼ ਜੀ ਸੀ ਮਾਡਲ ਸਕੂਲ ਫਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪੰਕਜ ਬਾਘਲਾ ਪੁੱਤਰ ਵਿਜੇ ਕੁਮਾਰ ਵਾਸੀ ਜਲਾਲਾਬਾਦ ਨੇ ਆਪਣੀ ਕੋਠੀ ਵੇਚਣ ਦਾ ਸੌਦਾ ਕਰਕੇ ਉਸ ਕੋਲੋਂ 35 ਲੱਖ ਰੁਪਏ ਨਗਦ ਹਾਸਿਲ ਕੀਤੇ ਪਰ ਰਜਿਸਟਰੀ ਨਹੀਂ ਕਰਵਾਈ।
ਇਸ ਦੌਰਾਨ ਸੰਜੀਵ ਬਾਘਲਾ ਪੁੱਤਰ ਸੁਭਾਸ਼ ਚੰਦਰ ਨੇ ਪੰਕਜ ਬਾਘਲਾ ਦੀ ਗੁੰਮਸ਼ੁਦਗੀ ਦੀ ਝੂਠੀ ਕਹਾਣੀ ਬਣਾਈ ਅਤੇ ਬਾਅਦ ਵਿੱਚ ਪੰਕਜ ਬਾਘਲਾ ਨੇ ਉਕਤ ਕੋਠੀ ਕਿਸੇ ਹੋਰ ਪਾਰਟੀ ਨੂੰ ਵੇਚ ਦਿੱਤੀ। ਪੁਲਸ ਵੱਲੋਂ ਜਾਂਚ ਤੋਂ ਬਾਅਦ ਦੋਵੇਂ ਵਿਅਕਤੀਆਂ ਪਰਚਾ ਦਰਜ ਕੀਤਾ ਗਿਆ ਹੈ।
