ਅੱਜ ਦੇ ਦਿਨ ਹੀ 'ਕ੍ਰਿਕਟ ਦੇ ਭਗਵਾਨ' ਦੀ ਇਕ ਗੱਲ ਨੇ ਰੁਆਇਆ ਸੀ ਸਭ ਨੂੰ (ਵੀਡੀਓ)

11/16/2017 12:17:44 PM

ਨਵੀਂ ਦਿੱਲੀ(ਬਿਊਰੋ)— 16 ਨਵੰਬਰ 2013, ਇੱਕ ਅਜਿਹੀ ਤਾਰੀਖ ਜਿਸਨੂੰ ਕੋਈ ਵੀ ਯਾਦ ਰੱਖਣਾ ਨਹੀਂ ਚਾਹੇਗਾ। '22 ਯਾਰਡ ਦਰਮਿਆਨ ਦੀ ਮੇਰੀ 24 ਸਾਲ ਦੀ ਜਿੰਦਗੀ ਦਾ ਅੰਤ ਆ ਚੁੱਕਿਆ ਹੈ' ਇਹ ਸ਼ਬਦ ਸਚਿਨ ਤੇਂਦੁਲਕਰ ਨੇ ਕ੍ਰਿਕਟ ਦੇ ਜਨੂੰਨੀ ਦੇਸ਼ ਸਾਹਮਣੇ ਕਹਿ ਕੇ ਸਾਰਿਆਂ ਦੀਆਂ ਅੱਖਾਂ 'ਚ ਅੱਥਰੂ ਲਿਆ ਦਿੱਤੇ ਸਨ। 16 ਨਵੰਬਰ 2013 ਨੂੰ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ।

ਇਕ ਪਾਰੀ ਅਤੇ 126 ਦੌੜਾਂ ਨਾਲ ਮੈਚ ਜਿੱਤਿਆ ਸੀ ਮੈਚ
ਵੈਸਟਇੰਡੀਜ਼ ਖਿਲਾਫ ਖੇਡੇ ਗਏ ਸੀਰੀਜ਼ ਦੇ ਦੂਜੇ ਅਤੇ ਆਖਰੀ ਟੈਸਟ ਮੈਚ ਵਿਚ ਭਾਰਤ ਨੇ ਤੀਸਰੇ ਦਿਨ ਇਕ ਪਾਰੀ ਅਤੇ 126 ਦੌੜਾਂ ਨਾਲ ਮੈਚ ਜਿੱਤ ਲਿਆ ਸੀ। ਇਸ ਨਾਲ ਭਾਰਤ ਨੇ ਸੀਰੀਜ਼ 2-0 ਨਾਲ ਆਪਣੇ ਨਾਮ ਕੀਤੀ ਸੀ। ਇਹ ਟੈਸਟ ਖਤਮ ਹੋਇਆ ਅਤੇ ਸਚਿਨ ਦੇ ਕੌਮਾਂਤਰੀ ਕ੍ਰਿਕਟ ਦੇ ਸਵਰਣਿਮ ਕਰੀਅਰ ਦਾ ਆਖਰੀ ਦਿਨ ਵੀ ਬਣਿਆ।

ਰੋਂਗਟੇ ਖੜ੍ਹੇ ਕਰ ਦਿੰਦੀ ਹੈ ਸਪੀਚ
ਸਚਿਨ ਨੇ ਮੈਚ ਦੇ ਬਾਅਦ ਬਹੁਤ ਹੀ ਭਾਵੁਕ ਸਪੀਚ ਦਿੱਤੀ, ਜਿਸਨੂੰ ਸੁਣ ਕੇ ਕ੍ਰਿਕਟ ਫੈਂਸ ਆਪਣੇ ਹੰਝੂ ਨਹੀਂ ਰੋਕ ਸਕੇ। ਇਸ ਭਾਸ਼ਣ ਵਿਚ ਸਚਿਨ ਤੇਂਦੁਲਕਰ ਨੇ ਲੱਗਭਗ ਹਰ ਉਸ ਵਿਅਕਤੀ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਉਸ ਨੂੰ ਸਫਲ ਕ੍ਰਿਕਟਰ ਬਣਨ ਵਿਚ ਮਦਦ ਕੀਤੀ। ਸਚਿਨ ਦੀ ਵਿਦਾਈ ਨੂੰ ਹੁਣ ਚਾਰ ਸਾਲ ਪੂਰੇ ਹੋ ਚੁੱਕੇ ਹਨ, ਪਰ ਅੱਜ ਵੀ ਉਨ੍ਹਾਂ ਦਾ ਉਹ ਭਾਸ਼ਣ ਰੋਂਗਟੇ ਖੜੇ ਕਰ ਦਿੰਦਾ ਹੈ।

ਸਚਿਨ-ਸਚਿਨ ਦੇ ਨਾਅਰਿਆਂ ਨਾਲ ਗੂੰਝਿਆ ਸੀ ਸਟੇਡੀਅਮ
ਸਚਿਨ ਵੀ ਭਰੀਆਂ ਹੋਈਆਂ ਅੱਖਾਂ ਨਾਲ ਸਟੰਪ ਚੁੱਕ ਕੇ ਦਰਸ਼ਕਾਂ ਦਾ ਸ਼ੁਕਰਾਨਾ ਕਰਦੇ ਹੋਏ ਪੈਵੀਲੀਅਨ ਗਏ। ਇਸਦੇ ਬਾਅਦ ਉਨ੍ਹਾਂ ਨੇ ਬੇਹੱਦ ਭਾਵਨਾਤਮਕ ਭਾਸ਼ਣ ਦਿੱਤਾ, ਜਿਸਨੂੰ ਸੁਣ ਕੇ ਹਰ ਕ੍ਰਿਕਟ ਪ੍ਰਸ਼ੰਸਕ ਦੀਆਂ ਅੱਖਾਂ ਗਿੱਲੀਆਂ ਹੋ ਚੁੱਕੀਆਂ ਸਨ। ਸਚਿਨ...ਸਚਿਨ... ਦੇ ਨਾਅਰਿਆਂ ਵਿਚਾਲੇ ਤੇਂਦੁਲਕਰ ਵਾਨਖੇੜੇ ਸਟੇਡੀਅਮ ਦੀ ਪਿੱਚ ਨੂੰ ਢੋਕ ਦੇਣ ਗਏ। ਇਸ ਤੋਂ ਉਨ੍ਹਾਂ ਨੇ ਵਿਖਾਇਆ ਕਿ ਕ੍ਰਿਕਟ ਉਨ੍ਹਾਂ ਲਈ ਪੂਜਾ ਹੈ।

 


Related News