ਅੱਜ ਹੀ ਦੇ ਦਿਨ ਕੋਹਲੀ ਨੇ ਵਨ-ਡੇ ਕ੍ਰਿਕਟ 'ਚ ਕੀਤਾ ਸੀ ਡੈਬਿਊ, ਫੈਨਜ਼ ਨੇ ਦਿੱਤੀਆਂ ਵਧਾਈਆਂ

8/18/2019 2:28:40 PM

ਸਪੋਰਟਸ ਡੈਸਕ : 18 ਅਗਸਤ ਮਤਲਬ ਕਿ ਅੱਜ ਦੀ ਤਰੀਕ ਭਾਰਤ ਦੇ ਕਰੋੜਾਂ ਕ੍ਰਿਕਟ ਫੈਨਜ਼ ਅਤੇ ਦੁਨੀਆਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਬੇਹੱਦ ਹੀ ਖਾਸ ਹੈ। ਜੀ ਹਾਂ, ਇਹ ਉਹ ਤਰੀਕ ਹੈ ਜਿਸ ਦਿਨ ਮੌਜੂਦਾ ਦੌਰ ਦੇ ਸਭ ਤੋਂ ਮਸ਼ਹੂਰ ਬੱਲੇਬਾਜ਼ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਪਹਿਲਾ ਕਦਮ ਰੱਖਿਆ ਸੀ। ਅਸੀਂ ਗੱਲ ਕਰ ਰਹੇ ਹਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ, ਜਿਨ੍ਹਾਂ ਨੇ ਅੱਜ ਤੋਂ 11 ਸਾਲ ਪਹਿਲਾਂ 18 ਅਗਸਤ 2008 ਨੂੰ ਵਨ-ਡੇ ਕ੍ਰਿਕਟ 'ਚ ਡੈਬਿਊ ਕੀਤਾ ਸੀ।

ਦਰਅਸਲ, ਸਾਲ 2008 'ਚ ਵਿਰਾਟ ਕੋਹਲੀ ਨੂੰ ਦਾਂਬੁਲਾ 'ਚ ਐੱਮ. ਐੱਸ ਧੋਨੀ ਦੀ ਕਪਤਾਨੀ 'ਚ ਖੇਡਣ ਦਾ ਮੌਕਾ ਮਿਲਿਆ ਸੀ। ਇਸ ਮੈਚ 'ਚ ਵਰਿੰਦਰ ਸਹਿਵਾਗ ਸੱਟ ਕਾਰਨ ਨਹੀਂ ਖੇਡ ਸਕੇ ਸਨ ਅਤੇ ਅਜਿਹੇ 'ਚ ਸਹਿਵਾਗ ਦੀ ਜਗ੍ਹਾ ਵਿਰਾਟ ਕੋਹਲੀ ਨੂੰ ਖੇਡਣ ਦਾ ਮੌਕਾ ਮਿਲਿਆ। ਵਿਰਾਟ ਕੋਹਲੀ ਨੇ ਇਸ ਮੈਚ 'ਚ ਓਪਨਿੰਗ ਕੀਤੀ ਸੀ। ਉਂਝ ਆਪਣੇ ਪ੍ਰਦਰਸ਼ਨ ਅਤੇ ਟੀਮ ਦੇ ਨਤੀਜੇ ਲਈ ਵਿਰਾਟ ਇਸ ਮੈਚ ਨੂੰ ਸ਼ਾਇਦ ਹੀ ਯਾਦ ਰੱਖਣਾ ਚਾਹੁਣ। ਇਸ ਮੈਚ 'ਚ ਵਿਰਾਟ ਕੋਹਲੀ ਸਿਰਫ 12 ਦੌੜਾਂ ਬਣਾ ਸਕੇ ਸਨ। ਉਨ੍ਹਾਂ ਨੂੰ ਨੁਵਾਨ ਕੁਲਾਸੇਕਰਾ ਨੇ ਐੱਲ. ਬੀ. ਡਬਲਿਊ. ਆਊਟ ਕੀਤਾ ਸੀ। ਭਾਰਤ ਦੀ ਪੂਰੀ ਟੀਮ ਇਸ ਮੈਚ 'ਚ 146 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਮੇਜ਼ਬਾਨ ਸ਼੍ਰੀਲੰਕਾ ਨੇ ਇਹ ਮੈਚ 8 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ ਸੀ।PunjabKesari ਪਿਛਲੇ 11 ਸਾਲਾਂ 'ਚ ਵਿਰਾਟ ਦੀ ਫੈਨ ਫਾਲੋਇੰਗ ਵੀ ਜਬਰਦਸਤ ਤਰੀਕੇ ਨਾਲ ਵਧੀ ਹੈ। ਉਹ ਸੋਸ਼ਲ ਮੀਡਿਆ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕ੍ਰਿਕਟਰ ਹਨ। ਵਿਰਾਟ 'ਤੇ ਅੱਜ #11yearsofViratism ਟੈਗ ਟਰੈਂਡਿੰਗ 'ਚ ਹੈ। ਫੈਨਜ਼ ਵੱਡੀ ਗਿਣਤੀ 'ਚ ਵਿਰਾਟ ਦੇ ਰਿਕਾਰਡਜ਼ ਨੂੰ ਸ਼ੇਅਰ ਕਰ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।