ਪਾਕਿਸਤਾਨ ''ਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ''ਤੇ ਉੱਥੋਂ ਦੇ ਪ੍ਰਸ਼ੰਸਕ ਦਾ ਟਵੀਟ, ''ਕੋਹਲੀ-ਧੋਨੀ ਤੁਸੀਂ ਵੀ ਇੱਥੇ ਆਓ''

Tuesday, Sep 12, 2017 - 02:05 PM (IST)

ਨਵੀਂ ਦਿੱਲੀ— ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਦੇ ਫਿਰ ਤੋਂ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹਨ। ਜ਼ਿਕਰਯੋਗ ਹੈ ਕਿ ਸਾਲ 2009 'ਚ ਸ਼੍ਰੀਲੰਕਾ ਟੀਮ 'ਤੇ ਪਾਕਿਸਤਾਨ 'ਚ ਅੱਤਵਾਦੀ ਹਮਲੇ ਦੇ ਬਾਅਦ ਦੁਨੀਆ ਦੀਆਂ ਜ਼ਿਆਦਾਤਰ ਟੀਮਾਂ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰਦੀ ਰਹੀਆਂ ਹਨ। ਇਨ੍ਹਾਂ ਦਾ ਮੰਨਣਾ ਸੀ ਕਿ ਪਾਕਿਸਤਾਨ 'ਚ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਖਤਰਾ ਹੈ। ਸਾਲ 2015 'ਚ ਜ਼ਿੰਬਾਬਵੇ ਨੇ ਇੱਥੇ ਵਨਡੇ ਸੀਰੀਜ਼ ਖੇਡੀ ਸੀ, ਉਸ ਸਮੇਂ ਆਈ.ਸੀ.ਸੀ. ਨੇ ਸੁਰੱਖਿਆ ਕਾਰਨਾਂ ਨਾਲ ਕਿਸੇ ਵੀ ਮੈਚ ਰੈਫਰੀ ਅਤੇ ਅੰਪਾਇਰ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਫਿਲਹਾਲ ਹੁਣ ਵਰਲਡ ਇਲੈਵਨ ਦੀ ਟੀਮ ਤਿੰਨ ਟੀ 20 ਮੈਚਾਂ ਦੀ ਸੀਰੀਜ਼ ਖੇਡਣ ਦੇ ਲਈ ਪਾਕਿਸਤਾਨ ਪਹੁੰਚੀ ਹੈ। ਆਈ.ਸੀ.ਸੀ. ਨੇ ਉਮੀਦ ਜਤਾਈ ਹੈ ਕਿ ਵਰਲਡ ਇਲੈਵਨ ਟੀਮ ਦੇ ਦੌਰੇ ਦੇ ਬਾਅਦ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਮੈਚਾਂ ਦੀ ਬਹਾਲੀ ਹੋ ਸਕੇਗੀ।

ਇਨ੍ਹਾਂ ਤਿੰਨ ਟੀ 20 ਮੈਚਾਂ ਦੇ ਹੋਣ ਵਾਲੇ ਆਯੋਜਨ ਨੂੰ ਪਾਕਿਸਤਾਨ ਦੇ ਕ੍ਰਿਕਟ ਫੈਂਸ ਵੱਡੀ ਉਮੀਦ ਨਾਲ ਦੇਖ ਰਹੇ ਹਨ। ਉਹ ਇਸ ਗੱਲ ਨੂੰ ਲੈ ਕੇ ਵਿਸ਼ਵਾਸ ਨਾਲ ਭਰੇ ਹੋਏ ਹਨ ਕਿ ਪਾਕਿਸਤਾਨ 'ਚ ਅੱਗੇ ਵੀ ਕੌਮਾਂਤਰੀ ਮੈਚਾਂ ਦਾ ਆਯੋਜਨ ਹੋ ਸਕੇਗਾ। ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਜਿਹੇ ਭਾਰਤੀ ਕ੍ਰਿਕਟਰ ਵੀ ਪਾਕਿਸਤਾਨ 'ਚ ਬੇਹੱਦ ਲੋਕਪ੍ਰਿਯ ਹਨ। ਪਾਕਿਸਤਾਨੀ ਯੂਜ਼ਰਸ ਨੇ ਟਵੀਟ ਦੇ ਜ਼ਰੀਏ ਇਨ੍ਹਾਂ ਕ੍ਰਿਕਟਰਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। 

ਇਕ ਯੂਜ਼ਰ ਨੇ ਲਿਖਿਆ, ਵਿਰਾਟ ਅਸੀਂ ਲਾਹੌਰ 'ਚ ਤੁਹਾਨੂੰ ਮਿਸ ਕਰਦੇ ਹਾਂ, ਕੀ ਤੁਸੀਂ ਇੱਥੇ ਆਓਗੇ। ਤਹਿਮੀਨ ਰਜ਼ਾ ਨਾਂ ਦੇ ਇਕ ਯੂਜ਼ਰ ਨੇ ਟਵੀਟ ਕੀਤਾ, 'ਸਾਡਾ ਦੇਸ਼ ਪਾਕਿਸਤਾਨ, ਲਾਹੌਰ 'ਚ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਦੇਖਣਾ ਚਾਹੁੰਦਾ ਹੈ। ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਸਾਡੀ ਇੱਛਾ ਹੈ ਕਿ ਤੁਸੀਂ ਇੱਥੇ ਆ ਕੇ ਆਪਣੀ ਬੱਲੇਬਾਜ਼ੀ ਨਾਲ ਸਾਡਾ ਮਨੋਰੰਜਨ ਕਰੋ।' ਇਕ ਯੂਜ਼ਰ ਨੇ ਲਿਖਿਆ ਕਿ ਜੇਕਰ ਕੋਹਲੀ ਅਤੇ ਧੋਨੀ ਜਿਹੇ ਖਿਡਾਰੀ ਖੇਡਣ ਦੇ ਲਈ ਪਾਕਿਸਤਾਨ ਆਉਂਦੇ ਹਨ ਤਾਂ ਇਸ ਦਾ ਪਾਕਿਸਤਾਨ 'ਚ ਕ੍ਰਿਕਟ ਦੀ ਬਹਾਲੀ ਦੀਆਂ ਸੰਭਾਵਨਾਵਾਂ 'ਤੇ ਵੱਡਾ ਅਸਰ ਹੋਵੇਗਾ। ਉਨ੍ਹਾਂ ਲਿਖਿਆ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ 'ਚ ਕ੍ਰਿਕਟ ਦੀ ਵਾਪਸੀ ਦੇ ਲਈ ਪੀ.ਸੀ.ਬੀ. ਅਤੇ ਆਈ.ਸੀ.ਸੀ. ਨੇ ਹੱਥ ਮਿਲਾਇਆ ਹੈ। ਭਾਰਤ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਵੀ ਇਸ ਗੱਲ 'ਤੇ ਖੁਸ਼ੀ ਜਤਾਈ ਹੈ ਕਿ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋ ਰਹੀ ਹੈ।

 

 

 

 


Related News