OMG : ਫਿਰ ਤੋਂ ਕਰਾਉਣਾ ਪੈ ਸਕਦੈ ਵਿਰਾਟ-ਅਨੁਸ਼ਕਾ ਨੂੰ ਵਿਆਹ, ਇਹ ਹੈ ਮਾਮਲਾ

01/08/2018 11:19:28 AM

ਅੰਬਾਲਾ (ਬਿਊਰੋ)— ਪਿਛਲੇ ਸਾਲ ਹੋਏ ਸਭ ਤੋਂ ਹਾਈ-ਪ੍ਰੋਫਾਇਲ ਵਿਆਹ ਨੂੰ ਲੈ ਕੇ ਵੱਡਾ ਸਵਾਲ ਉੱਠ ਗਿਆ ਹੈ। ਅਸੀ ਗੱਲ ਕਰ ਰਹੇ ਹਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਦੀ ਸੁਪਰ ਹਿੱਟ ਅਭਿਨੇਤਰੀ ਅਨੁਸ਼‍ਕਾ ਸ਼ਰਮਾ ਦੇ ਵਿਆਹ ਦੀ। ਉਨ੍ਹਾਂ ਦੇ ਵਿਆਹ ਦੇ ਪੰਜੀਕਰਨ ਨੂੰ ਲੈ ਕੇ ਸਵਾਲ ਉੱਠ ਗਿਆ ਹੈ। ਦੋਨਾਂ ਨੇ 11 ਦਸੰਬਰ ਨੂੰ ਇਟਲੀ ਦੇ ਟਸਕਾਨੀ ਸ਼ਹਿਰ ਸਥਿਤ ਬੋਰਗੋ ਫਿਨੋਸਿਅਤੋ ਰਿਜ਼ਾਰਟ ਵਿਚ ਵਿਆਹ ਕੀਤਾ, ਪਰ ਰੋਮ ਸਥਿਤ ਭਾਰਤੀ ਦੂਤਾਵਾਸ ਵਿਚ ਇਸਦੀ ਸੂਚਨਾ ਨਹੀਂ ਦਿੱਤੀ। ਅਜਿਹੇ ਵਿਚ ਇਨ੍ਹਾਂ ਦੇ ਵਿਆਹ ਦੇ ਪੰਜੀਕਰਣ ਵਿਚ ਮੁਸ਼ਕਲ ਹੋ ਸਕਦੀ ਹੈ ਤੇ ਉਨ੍ਹਾਂ ਨੂੰ ਫਿਰ ਤੋਂ ਕੋਰਟ ਮੈਰਿਜ਼ ਕਰਨੀ ਪੈ ਸਕਦੀ ਹੈ।

ਦੂਤਾਵਾਸ ਨੂੰ ਜਾਣਕਾਰੀ ਦੇਣਾ ਜ਼ਰੂਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਅਤੇ ਅੰਬਾਲਾ ਸ਼ਹਿਰ ਨਿਵਾਸੀ ਹੇਮੰਤ ਕੁਮਾਰ ਵਲੋਂ ਵਿਦੇਸ਼ ਮੰਤਰਾਲਾ ਵਿਚ ਬੀਤੇ 13 ਦਸੰਬਰ ਨੂੰ ਲਗਾਈ ਗਈ ਆਰ.ਟੀ.ਆਈ. ਦੇ ਜਵਾਬ ਵਿਚ ਰੋਮ ਸਥਿਤ ਭਾਰਤੀ ਦੂਤਾਵਾਸ ਨੇ 4 ਜਨਵਰੀ ਨੂੰ ਜਵਾਬ ਦਿੱਤਾ, ਜਿਸ ਵਿਚ ਇਹ ਖੁਲਾਸਾ ਹੋਇਆ ਹੈ ਕਿ ਵਿਰਾਟ ਅਤੇ ਅਨੁਸ਼‍ਕਾ ਨੇ ਨਿਯਮਾਂ ਮੁਤਾਬਕ ਆਪਣੇ ਵਿਆਹ ਦੇ ਬਾਰੇ ਵਿਚ ਇਟਲੀ ਸਥਿਤ ਭਾਰਤੀ ਦੂਤਾਵਾਸ ਦੇ ਵਿਆਹ ਅਫਸਰ ਨੂੰ ਜਾਣਕਾਰੀ ਨਹੀਂ ਦਿੱਤੀ। ਹੇਮੰਤ ਕੁਮਾਰ ਮੁਤਾਬਕ, ਵਿਦੇਸ਼ ਵਿਚ ਵਿਆਹ ਕਰਨ ਦੀ ਸੂਰਤ ਵਿਚ ਇਹ ਜਾਣਕਾਰੀ ਦੇਣਾ ਜਰੂਰੀ ਹੁੰਦਾ ਹੈ।

ਨਿਯਮਾਂ ਮੁਤਾਬਕ ਫਿਰ ਤੋਂ ਕਰਨਾ ਪੈ ਸਕਦੈ ਵਿਆਹ
ਹੇਮੰਤ ਕੁਮਾਰ ਨੇ ਦੱਸਿਆ ਕਿ ਨਿਯਮਾਂ ਮੁਤਾਬਕ, ਕੋਈ ਭਾਰਤੀ ਵਿਅਕਤੀ ਦੂਜੇ ਦੇਸ਼ ਵਿਚ ਜਾ ਕੇ ਵਿਆਹ ਕਰਦਾ ਹੈ ਤਾਂ ਉਹ ਵਿਦੇਸ਼ੀ ਵਿਆਹ ਨਿਯਮ-1969 ਦੇ ਤਹਿਤ ਰਜਿਸਟਰਡ ਕੀਤਾ ਜਾਂਦਾ ਹੈ, ਪਰ ਵਿਰਾਟ-ਅਨੁਸ਼ਕਾ ਦਾ ਵਿਆਹ ਨਿਯਮਾਂ ਦੇ ਤਹਿਤ ਨਹੀਂ ਹੋਇਆ। ਅਜਿਹੇ ਵਿਚ ਹੁਣ ਦੇਸ਼ ਦੇ ਜਿਸ ਰਾਜ ਵਿਚ ਵਿਰਾਟ ਕੋਹਲੀ-ਅਨੁਸ਼ਕਾ ਰਹਿਣਗੇ, ਉੱਥੇ ਉਨ੍ਹਾਂ ਨੂੰ ਉਸੀ ਰਾਜ ਦੇ ਨਿਯਮਾਂ ਮੁਤਾਬਕ ਵਿਆਹ ਰਜਿਸਟਰਡ ਕਰਵਾਉਣ ਲਈ ਫਿਰ ਤੋਂ ਵਿਆਹ ਕਰਨਾ ਪੈ ਸਕਦਾ ਹੈ।
PunjabKesari
ਅੰਬਾਲਾ ਦੇ ਵਕੀਲ ਨੇ ਲਗਾਈ ਸੀ ਆਰ.ਟੀ.ਆਈ ਤੇ ਪੁੱਛੇ ਸਨ ਇਹ ਸਵਾਲ
ਐਡਵੋਕੇਟ ਹੇਮੰਤ ਕੁਮਾਰ ਨੇ 13 ਦਸੰਬਰ ਨੂੰ ਵਿਦੇਸ਼ ਮੰਤਰਾਲਾ ਵਿਚ ਆਰ.ਟੀ.ਆਈ. ਲਗਾ ਕੇ ਪੁੱਛਿਆ ਕਿ ਵਿਦੇਸ਼ੀ ਵਿਆਹ ਨਿਯਮ-1969 ਦੇ ਤਹਿਤ ਵਿਦੇਸ਼ ਵਿਚ ਵਿਆਹ ਕਰਵਾਉਣ ਲਈ ਭਾਰਤ ਵਲੋਂ ਕਿਸੇ ਵਿਆਹ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ। ਦੂਜੇ ਪ੍ਰਸ਼ਨ ਵਿਚ ਪੁੱਛਿਆ ਗਿਆ ਕਿ ਕੀ ਵਿਰਾਟ ਕੋਹਲੀ-ਅਨੁਸ਼ਕਾ ਦਾ ਵਿਆਹ ਵਿਦੇਸ਼ੀ ਵਿਆਹ ਅਧਿਨਿਯਮ-1969 ਦੇ ਤਹਿਤ ਹੋਇਆ ਹੈ ਜਾਂ ਨਹੀਂ। ਮਾਮਲਾ ਇਟਲੀ ਨਾਲ ਜੁੜਿਆ ਸੀ, ਇਸ ਲਈ ਵਿਦੇਸ਼ ਮੰਤਰਾਲਾ ਨੇ 14 ਦਸੰਬਰ ਨੂੰ ਇਹ ਆਰ.ਟੀ.ਆਈ. ਰੋਮ ਸਥਿਤ ਭਾਰਤੀ ਦੂਤਾਵਾਸ ਵਿਚ ਟਰਾਂਸਫਰ ਕਰ ਦਿੱਤੀ।

4 ਜਨਵਰੀ ਨੂੰ ਮਿਲਿਆ ਜਵਾਬ
ਐਡਵੋਕੇਟ ਹੇਮੰਤ ਕੁਮਾਰ ਨੇ ਦੱਸਿਆ ਕਿ ਸਰੋਮ ਸਥਿਤ ਭਾਰਤੀ ਦੂਤਾਵਾਸ ਵਲੋਂ 4 ਜਨਵਰੀ ਨੂੰ ਆਰ.ਟੀ.ਆਈ. ਦਾ ਜਵਾਬ ਦਿੱਤਾ ਗਿਆ। ਇਸ ਵਿਚ ਪਹਿਲੇ ਪ੍ਰਸ਼ਨ ਦੇ ਜਵਾਬ ਵਿਚ ਦੱਸਿਆ ਗਿਆ ਹੈ ਕਿ ਰੋਮ ਵਿਚ ਭਾਰਤੀ ਵਿਦੇਸ਼ ਮੰਤਰਾਲਾ ਤੋਂ ਸਰੂਚੀ ਸ਼ਰਮਾ ਅਤੇ ਮਿਲਾਨ ਵਿਚ ਪ੍ਰਦੀਪ ਗੌਤਮ ਨੂੰ ਵਿਆਹ ਅਫਸਰ ਨਿਯੁਕਤ ਕੀਤਾ ਹੋਇਆ ਹੈ। ਦੂਜੇ ਪ੍ਰਸ਼ਨ ਦੇ ਜਵਾਬ ਵਿੱਚ ਲਿਖਿਆ ਹੈ ਕਿ ਵਿਰਾਟ ਕੋਹਲੀ-ਅਨੁਸ਼ਕਾ ਦੇ ਵਿਆਹ ਦੇ ਬਾਰੇ ਵਿਚ ਰੋਮ ਸਥਿਤ ਭਾਰਤੀ ਦੂਤਾਵਾਸ ਵਿਚ ਅਧਿਕਾਰਕ ਤੌਰ ਉੱਤੇ ਕੋਈ ਜਾਣਕਾਰੀ ਨਹੀਂ ਹੈ।
PunjabKesari
ਰਜਿਸਟਰੇਸ਼ਨ ਲਈ ਦੇਣੇ ਪੈਂਦੇ ਹਨ 36 ਦਸਤਾਵੇਜ਼
ਦੇਸ਼ ਦੇ ਕਿਸੇ ਵੀ ਰਾਜ ਵਿਚ ਵਿਆਹ ਦਾ ਰਜਿਸਟਰੇਸ਼ਨ ਕਰਵਾਉਣ ਲਈ 36 ਤਰ੍ਹਾਂ ਦੇ ਦਸਤਾਵੇਜ਼ ਪੂਰੇ ਕਰਨੇ ਪੈਂਦੇ ਹੈ। ਇਸ ਵਿਚ ਮੁੰਡਾ-ਕੁੜੀ ਦੇ ਵਿਆਹ ਦੇ ਕਾਰਡ, ਦੋਨਾਂ ਦੇ ਵਿਆਹ ਦੀ 8 ਤਸਵੀਰ, ਪਰਿਵਾਰ ਵਲੋਂ ਦੋ ਗਵਾਹ, ਵਿਆਹ ਵਾਲੇ ਹੋਟਲ ਜਾਂ ਵਿਆਹ ਪੈਲੇਸ ਸੰਚਾਲਕ ਦਾ ਪ੍ਰਮਾਣ ਪੱਤਰ, ਪੰਡਤ ਦਾ ਪ੍ਰਮਾਣ ਪੱਤਰ, ਬੈਂਕ ਦਾ 100 ਰੁਪਏ ਦਾ ਚਲਾਣ, ਮੁੰਡਾ-ਕੁੜੀ ਦੇ ਨਾਮ ਦੇ ਦੋ-ਦੋ ਐਫੀਡੇਵਿਟ ਆਦਿ ਦੀ ਜ਼ਰੂਰਤ ਪੈਂਦੀ ਹੈ।

ਜਾਣਕਾਰੀ ਲਈ ਲਗਾਈ ਸੀ ਆਰ.ਟੀ.ਆਈ.
ਮੈਂ ਵਕਾਲਤ ਦੇ ਦੌਰਾਨ ਵਿਦੇਸ਼ੀ ਵਿਆਹ ਅਧਿਨਿਯਮ-1969 ਦੇ ਬਾਰੇ ਵਿਚ ਪੜਾਈ ਕੀਤੀ ਹੈ। ਇਸ ਲਈ ਮੈਂ ਜਾਨਣਾ ਚਾਹੁੰਦਾ ਸੀ ਕਿ ਕੀ ਵਿਦੇਸ਼ ਵਿਚ ਕੀਤੇ ਗਏ ਵਿਆਹ ਭਾਰਤ ਵਿਚ ਰਜਿਸਟਰਡ ਹੋ ਸਕਦੇ ਹਨ ਜਾਂ ਨਹੀਂ। ਇਸ ਲਈ ਆਰ.ਟੀ.ਆਈ. ਲਗਾ ਕੇ ਵਿਦੇਸ਼ ਮੰਤਰਾਲਾ ਤੋਂ ਜਵਾਬ ਮੰਗਿਆ ਸੀ, ਪਰ ਵਿਰਾਟ-ਅਨੁਸ਼ਕਾ ਦਾ ਵਿਆਹ ਵਿਦੇਸ਼ੀ ਵਿਆਹ ਅਧਿਨਿਯਮ-1969 ਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਹੋਇਆ ਹੈ ਇਸ ਲਈ ਉਨ੍ਹਾਂ ਨੂੰ ਹੁਣ ਵਿਆਹ ਰਜਿਸਟਰੇਸ਼ਨ ਕਰਵਾਉਣ ਵਿਚ ਮੁਸ਼ਕਲ ਆ ਸਕਦੀ ਹੈ। ਹਾਲਾਂਕਿ ਉਹ ਦੋਨੋਂ ਮੁੰਬਈ ਵਿਚ ਰਹਿੰਦੇ ਹਨ ਅਤੇ ਮਹਾਰਾਸ਼ਟਰ ਵਿਆਹ ਪੰਜੀਕਰਣ ਅਧਿਨਿਯਮ-1998 ਦੀ ਧਾਰਾ-4 ਮੁਤਾਬਕ ਸਿਰਫ ਮਹਾਰਾਸ਼ਟਰ ਵਿਚ ਪੂਰਨ ਵਿਆਹ ਨੂੰ ਹੀ ਰਜਿਸਟਰਡ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਉੱਥੇ ਰਜਿਸਟਰੇਸ਼ਨ ਲਈ ਉਨ੍ਹਾਂ ਨੂੰ ਫਿਰ ਤੋਂ ਕੋਰਟ ਵਿਚ ਵਿਆਹ ਕਰਨਾ ਪੈ ਸਕਦਾ ਹੈ।


Related News