ਵੋਂਡ੍ਰੋਸੋਵਾ 1994 ਤੋਂ ਬਾਅਦ ਸ਼ੁਰੂਆਤੀ ਦੌਰ ''ਚ ਹਾਰ ਦਾ ਸਾਹਮਣਾ ਕਰਨ ਵਾਲੀ ਪਹਿਲੀ ਮਹਿਲਾ ਵਿੰਬਲਡਨ ਚੈਂਪੀਅਨ
Tuesday, Jul 02, 2024 - 09:24 PM (IST)
ਲੰਡਨ, (ਭਾਸ਼ਾ) : ਮਾਰਕੇਟਾ ਵੋਂਡਰੋਸੋਵਾ 1994 ਤੋਂ ਬਾਅਦ ਵਿੰਬਲਡਨ ਟੈਨਿਸ ਦੇ ਸ਼ੁਰੂਆਤੀ ਦੌਰ 'ਚ ਹਾਰ ਦਾ ਸਾਹਮਣਾ ਕਰਨ ਵਾਲੀ ਪਹਿਲੀ ਡਿਫੈਂਡਿੰਗ ਮਹਿਲਾ ਚੈਂਪੀਅਨ ਬਣ ਗਈ ਹੈ। ਵੋਂਡਰੋਸੋਵਾ ਨੂੰ ਮੰਗਲਵਾਰ ਨੂੰ ਸੈਂਟਰ ਕੋਰਟ 'ਤੇ ਸਪੇਨ ਦੀ ਜੈਸਿਕਾ ਬੌਜਾਸ ਮਾਨੀਰੋ ਨੇ ਸਿੱਧੇ ਸੈੱਟਾਂ 'ਚ 6-4, 6-2 ਨਾਲ ਹਰਾਇਆ।
ਵੋਂਡਰੋਸੋਵਾ ਪਿਛਲੇ ਸਾਲ ਆਲ ਇੰਗਲੈਂਡ ਕਲੱਬ 'ਚ ਕਈ ਉਲਟਫੇਰ ਕਰਦੇ ਹੋਏ ਚੈਂਪੀਅਨ ਬਣੀ ਸੀ। ਉਹ ਗਰਾਸ ਕੋਰਟ 'ਤੇ ਖੇਡੇ ਗਏ ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਟਰਾਫੀ ਜਿੱਤਣ ਵਾਲੀ ਪਹਿਲੀ ਗੈਰ ਦਰਜਾ ਪ੍ਰਾਪਤ ਮਹਿਲਾ ਬਣੀ ਸੀ। ਹੁਣ ਉਨ੍ਹਾਂ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੋ ਗਿਆ ਹੈ। 1968 ਵਿੱਚ ਸ਼ੁਰੂ ਹੋਏ ਖੇਡ ਦੇ ਓਪਨ ਯੁੱਗ ਵਿੱਚ ਸਿਰਫ਼ ਇੱਕ ਵਾਰ ਹੀ ਡਿਫੈਂਡਿੰਗ ਚੈਂਪੀਅਨ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਿਆ ਹੋਵੇ। ਲਗਭਗ 30 ਸਾਲ ਪਹਿਲਾਂ ਸਟੈਫੀ ਗ੍ਰਾਫ ਨੂੰ ਲੋਰੀ ਮੈਕਨੀਲ ਨੇ ਹਰਾਇਆ ਸੀ।