ਭਾਜੜ ਦੌਰਾਨ ਲੱਗਾ ਲਾਸ਼ਾਂ ਦਾ ਢੇਰ ਵੇਖ ਪੁਲਸ ਵਾਲੇ ਨੂੰ ਪੈ ਗਿਆ ਦਿਲ ਦਾ ਦੌਰਾ

Tuesday, Jul 02, 2024 - 11:18 PM (IST)

ਭਾਜੜ ਦੌਰਾਨ ਲੱਗਾ ਲਾਸ਼ਾਂ ਦਾ ਢੇਰ ਵੇਖ ਪੁਲਸ ਵਾਲੇ ਨੂੰ ਪੈ ਗਿਆ ਦਿਲ ਦਾ ਦੌਰਾ

ਹਾਥਰਸ- ਉੱਤਰ ਪ੍ਰਦੇਸ਼ ਦੇ ਏਟਾ ਵਿਚ ਮੈਡੀਕਲ ਕਾਲਜ 'ਚ ਲਾਸ਼ਾਂ ਦੇ ਢੇਰ ਵੇਖ ਕੇ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਹ ਅਵਾਗੜ੍ਹ ਵਿਚ ਤਾਇਨਾਤ ਸੀ। ਉਸ ਨੂੰ ਮੈਡੀਕਲ ਕਾਲਜ ਵਿਚ ਐਮਰਜੈਂਸੀ ਡਿਊਟੀ 'ਤੇ ਬੁਲਾਇਆ ਗਿਆ ਸੀ। ਇੰਨੀਆਂ ਲਾਸ਼ਾਂ ਵੇਖ ਕੇ ਉਹ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਸਿਪਾਹੀ ਮੂਲ ਰੂਪ ਨਾਲ ਅਲੀਗੜ੍ਹ ਜ਼ਿਲ੍ਹੇ ਦੇ ਬੰਨਾ ਦੇਵੀ ਥਾਣਾ ਖੇਤਰ ਦੇ ਸਿਧਾਰਥਨਗਰ ਦਾ ਰਹਿਣ ਵਾਲਾ ਸੀ। 

ਜ਼ਿਕਰਯੋਗ ਹੈ ਕਿ ਯੂ.ਪੀ. ਦੇ ਹਾਥਰਸ ਦੇ ਸਿਕੰਦਰਾਰਾਊ ਵਿਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਪੰਡਾਲ ਵਿਚ ਭਾਜੜ ਮਚ ਗਈ। ਇਸ ਵਿਚ ਕਰੀਬ 122 ਲੋਕਾਂ ਦੀ ਮੌਤ ਹੋ ਗਈ, ਜਦਿਕ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿਚ ਭੇਜਿਆ ਗਿਆ ਹੈ। ਜਿਥੇ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਗਈ ਹੈ।


author

Rakesh

Content Editor

Related News