ਜਿਸ ਬਾਬਾ ਦੇ ਸਤਿਸੰਗ ''ਚ 122 ਮੌਤਾਂ, ਕੌਣ ਹੈ ਉਹ? ਖੁਦ ਦੀ ਪ੍ਰਾਇਵੇਟ ਆਰਮੀ, ਵੱਖਰਾ ਹੈ ਟਸ਼ਨ

Tuesday, Jul 02, 2024 - 09:12 PM (IST)

ਜਿਸ ਬਾਬਾ ਦੇ ਸਤਿਸੰਗ ''ਚ 122 ਮੌਤਾਂ, ਕੌਣ ਹੈ ਉਹ? ਖੁਦ ਦੀ ਪ੍ਰਾਇਵੇਟ ਆਰਮੀ, ਵੱਖਰਾ ਹੈ ਟਸ਼ਨ

ਜਲੰਧਰ, ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਭਾਜੜ ਮੱਚ ਗਈ। ਇਸ ਦੌਰਾਨ ਔਰਤਾਂ ਅਤੇ ਬੱਚੇ ਫਸ ਗਏ। ਭੀੜ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਹੁਣ ਤੱਕ 122 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ, ਬਜ਼ੁਰਗ ਤੇ ਔਰਤਾਂ ਹਨ।ਇਸ ਹਾਦਸੇ ਵਿੱਚ 150 ਤੋਂ ਵੱਧ ਲੋਕ ਜ਼ਖਮੀ ਹਨ। ਇਹ ਅੰਕੜਾ ਅਜੇ ਵਧ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਿਸੰਗ ਖਤਮ ਹੋਣ ਤੋਂ ਬਾਅਦ ਬਾਹਰ ਨਿਕਲਦੇ ਸਮੇਂ ਭਾਜੜ ਮੱਚ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਦੱਬ ਗਏ। ਇਹ ਹਾਦਸਾ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਵਾਪਰਿਆ ਪਰ ਇਸ ਹਾਦਸੇ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਖਿਰ ਭੋਲੇ ਬਾਬਾ ਕੌਣ ਹਨ? ਭੋਲੇ ਬਾਬਾ ਦਾ ਅਸਲੀ ਨਾਮ ਨਰਾਇਣ ਸਾਕਾਰ ਹਰੀ ਹੈ ਤੇ ਉਹ ਏਟਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦਾ ਕੁਨੈਕਸ਼ਨ ਸਿਆਸਤ ਨਾਲ ਵੀ ਹੈ। ਕੁਝ ਮੌਕਿਆਂ 'ਤੇ ਯੂਪੀ ਦੇ ਕਈ ਵੱਡੇ ਆਗੂਆਂ ਨੂੰ ਉਨ੍ਹਾਂ ਦੇ ਮੰਚ 'ਤੇ ਵੇਖਿਆ ਗਿਆ। ਇਸ ਵਿੱਚ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖੀਲੇਸ਼ ਯਾਦਵ ਦਾ ਨਾਮ ਵੀ ਸ਼ਾਮਲ ਹੈ। 
PunjabKesari

ਏਟਾ 'ਚ ਜਨਮ ਤੇ ਦਾਨ ਨਹੀਂ ਲੈਂਦੇ

ਭੋਲੇ ਬਾਬਾ ਏਟਾ ਜ਼ਿਲੇ ਦੇ ਬਹਾਦੁਰ ਨਗਰੀ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਸ਼ੁਰੂਆਤੀ ਪੜਾਈ ਏਟਾ ਜ਼ਿਲੇ ਵਿੱਚ ਹੋਈ। ਉਹ ਕਾਂਸ਼ੀਰਾਮ ਨਗਰ ਵਿੱਚ ਪਟਿਆਲੀ ਪਿੰਡ ਦੇ ਰਹਿਣ ਵਾਲੇ ਹਨ। ਬਚਪਨ ਵਿੱਚ ਪਿਤਾ ਨਾਲ ਮਿਲ ਖੇਤੀਬਾੜੀ ਕਰਦੇ ਸਨ। ਜਵਾਨ ਹੋਏ ਤਾਂ ਪੁਲਸ ਵਿੱਚ ਭਰਤੀ ਹੋ ਗਏ। ਉਨ੍ਹਾਂ ਦੀ ਪੋਸਟਿੰਗ ਯੂਪੀ ਦੇ 12 ਥਾਣਿਆਂ ਦੇ ਇਲਾਵਾ ਇੰਟੈਲੀਜੈਂਸ ਯੂਨਿਟ 'ਚ ਰਹੀ। 18 ਸਾਲ ਦੀ ਨੌਕਰੀ ਤੋਂ ਬਾਅਦ ਉਨ੍ਹਾਂ ਨੇ 90 ਦੇ ਦਹਾਕੇ ਵਿੱਚ VRS ਲੈ ਲਿਆ। ਹੁਣ ਉਹ ਆਪਣੇ ਪਿੰਡ 'ਚ ਝੌਂਪੜੀ ਬਣਾ ਕੇ ਰਹਿੰਦੇ ਹਨ। 

PunjabKesari
ਚਿੱਟਾ ਸੂਟ ਪਾਉਂਦੇ ਬਾਬਾ

ਅਧਿਆਤਮ ਵੱਲ ਜਾਣ ਤੋਂ ਬਾਅਦ ਉਸਨੇ ਆਪਣਾ ਨਾਮ ਬਦਲ ਕੇ ਸਾਕਾਰ ਵਿਸ਼ਵ ਹਰੀ ਰੱਖ ਲਿਆ। ਉਸ ਦੀ ਪਤਨੀ ਵੀ ਸਮਾਗਮ ਦੌਰਾਨ ਨਾਲ ਰਹਿੰਦੀ ਸੀ। ਨਰਾਇਣ ਸਾਕਾਰ ਕਿਸੇ ਹੋਰ ਬਾਬੇ ਵਾਂਗ ਭਗਵਾ ਪਹਿਰਾਵਾ ਨਹੀਂ ਪਹਿਨਦਾ। ਉਹ ਚਿੱਟੇ ਸੂਟ, ਟਾਈ ਅਤੇ ਚਿੱਟੀਆਂ ਜੁੱਤੀਆਂ ਵਿੱਚ ਆਪਣੇ ਸਤਿਸੰਗ ਦੌਰਾਨ ਨਜ਼ਰ ਆਉਂਦੇ ਹਨ। ਕਈ ਵਾਰ ਕੁੜਤਾ-ਪਜਾਮਾ ਅਤੇ ਸਿਰ 'ਤੇ ਚਿੱਟੀ ਟੋਪੀ ਪਾ ਕੇ ਸਤਿਸੰਗ ਲਈ ਪਹੁੰਚਦੇ ਹਨ।  

ਦਾਅਵਾ- ਨੌਕਰੀ ਛੱਡਣ ਪਿੱਛੋਂ ਭਗਵਾਨ ਨਾਲ ਹੋਇਆ ਆਹਮਣਾ-ਸਾਹਮਣਾ 

ਯੂਪੀ ਤੋਂ ਇਲਾਵਾ ਭੋਲੇ ਬਾਬਾ ਆਸਪਾਸ ਦੇ ਸੂਬਿਆਂ ਵਿੱਚ ਲੋਕਾਂ ਨੂੰ ਭਗਵਾਨ ਦੀ ਭਗਤੀ ਦਾ ਉਪਦੇਸ਼ ਦਿੰਦੇ ਹਨ। ਉਹ ਅਕਸਰ ਆਪਣੇ ਸਮਾਗਮਾਂ ਵਿੱਚ ਕਹਿੰਦੇ ਹਨ- ਪਤਾ ਨਹੀਂ ਉਹਨਾਂ ਨੂੰ ਸਰਕਾਰੀ ਨੌਕਰੀ ਤੋਂ ਅਧਿਆਤਮਿਕਤਾ ਵੱਲ ਕੌਣ ਖਿੱਚ ਕੇ ਲੈ ਆਇਆ? ਨੌਕਰੀ ਤੋਂ VRS ਲੈਣ ਤੋਂ ਬਾਅਦ ਭਗਵਾਨ ਨਾਲ ਮੁਲਾਕਾਤ ਹੋਈ। ਭਗਵਾਨ ਦੀ ਪ੍ਰੇਰਨਾ ਨਾਲ ਇਹ ਪਤਾ ਲੱਗਾ ਕਿ ਇਹ ਸਰੀਰ ਉਸੇ ਪਰਮਾਤਮਾ ਦਾ ਅੰਸ਼ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਜੀਵਨ ਮਨੁੱਖੀ ਭਲਾਈ ਲਈ ਸਮਰਪਿਤ ਕਰਨ ਦਾ ਫੈਸਲਾ ਕੀਤਾ।
ਉਹ ਕਹਿੰਦੇ ਹਨ- ਮੈਂ ਆਪ ਕਿਤੇ ਨਹੀਂ ਜਾਂਦਾ, ਭਗਤ ਮੈਨੂੰ ਬੁਲਾਉਂਦੇ ਹਨ। ਸੰਗਤਾਂ ਦੇ ਕਹਿਣ 'ਤੇ ਉਹ ਵੱਖ-ਵੱਖ ਥਾਵਾਂ 'ਤੇ ਜਾ ਕੇ ਮੀਟਿੰਗਾਂ ਕਰਦੇ ਰਹਿੰਦੇ ਹਨ। ਇਸ ਸਮੇਂ ਕਈ IAS-IPS ਅਧਿਕਾਰੀ ਉਨ੍ਹਾਂ ਦੇ ਚੇਲੇ ਹਨ। ਸਿਆਸਤਦਾਨ ਅਤੇ ਅਧਿਕਾਰੀ ਅਕਸਰ ਉਨ੍ਹਾਂ ਦੇ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ। ਵਿਆਹ ਵੀ ਕਰਵਾਏ ਜਾਂਦੇ ਹਨ।
PunjabKesari

ਸੋਸ਼ਲ ਮੀਡੀਆ 'ਤੇ ਬਹੁੱਤਾ ਫੇਮਸ ਨਹੀਂ ਬਾਬਾ

ਭੋਲੇ ਬਾਬਾ ਦੇ ਨਾਮ 'ਤੇ ਇੱਕ ਯੂਟਿਊਬ ਚੈਨਲ ਅਤੇ ਫੇਸਬੁੱਕ 'ਤੇ ਇੱਕ ਪੇਜ ਵੀ ਹੈ। ਯੂਟਿਊਬ ਦੇ 31 ਹਜ਼ਾਰ ਸਬਸਕ੍ਰਾਈਬਰ ਹਨ। ਫੇਸਬੁੱਕ ਪੇਜ 'ਤੇ ਵੀ ਬਹੁਤੇ ਲਾਈਕਸ ਨਹੀਂ ਹਨ। ਪਰ, ਜ਼ਮੀਨੀ ਪੱਧਰ 'ਤੇ ਉਸ ਦੇ ਲੱਖਾਂ ਪੈਰੋਕਾਰ ਹਨ। ਉਸ ਦੇ ਹਰ ਇਕੱਠ ਵਿੱਚ ਲੱਖਾਂ ਦੀ ਭੀੜ ਇਕੱਠੀ ਹੁੰਦੀ ਹੈ।

ਕਾਲੇ ਰੰਗ ਦੀ ਪੌਸ਼ਾਕ 'ਚ ਰਹਿੰਦੀ ਬਾਬਾ ਆਰਮੀ

ਭੋਲੇ ਬਾਬਾ ਦੀ ਖੁਦ ਦੀ ਆਰਮੀ ਵੀ ਹੈ, ਜਿਨ੍ਹਾਂ ਨੂੰ ਸੇਵਾਦਾਰ ਕਿਹਾ ਜਾਂਦਾ ਹੈ। ਹਰ ਮੰਗਲਵਾਰ ਨੂੰ ਹੋਣ ਵਾਲੇ ਪ੍ਰੋਗਰਾਮ ਦੀ ਪੂਰੀ ਕਮਾਂਡ ਇਹੀ ਸੇਵਾਦਾਰ ਸੰਭਾਲਦੇ ਹਨ। ਸੇਵਾਦਾਰ ਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਣੀ, ਭੋਜਨ ਤੋਂ ਲੈ ਕੇ ਟ੍ਰੈਫਿਕ ਦੀ ਵਿਵਸਥਾ ਵੀ ਕਰਦੇ ਹਨ। 

ਸਮਾਗਮ ਵਿੱਚ ਵੰਡਿਆ ਜਾਂਦਾ ਹੈ ਪਾਣੀ

ਭੋਲੇ ਬਾਬਾ ਦੇ ਸਤਿਸੰਗ 'ਚ ਜਿਹੜਾ ਵੀ ਭਗਤ ਜਾਂਦਾ ਹੈ, ਉਸ ਨੂੰ ਉਥੇ ਪਾਣੀ ਵੰਡਿਆ ਜਾਂਦਾ ਹੈ। ਬਾਬਾ ਦੇ ਪੈਰੋਕਾਰ ਇਹ ਮੰਨਦੇ ਹਨ, ਕਿ ਇਸ ਪਾਣੀ ਨੂੰ ਪੀਣ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ। ਏਟਾ ਵਿੱਚ ਬਹਾਦੁਰ ਨਗਰ ਪਿੰਡ ਸਥਿਤ ਬਾਬਾ ਦੇ ਆਸ਼ਰਮ ਵਿੱਚ ਦਰਬਾਰ ਲੱਗਦਾ ਹੈ। ਇਥੇ ਆਸ਼ਰਮ ਦੇ ਬਾਹਰ ਇਕ ਹੈਂਡ ਪੰਪ ਵੀ ਹੈ। ਦਰਬਾਰ ਦੇ ਦੌਰਾਨ ਇਸ ਹੈਂਡਪੰਪ ਦਾ ਪਾਣੀ ਪੀਣ ਲਈ ਲੰਬੀ ਲਾਇਨ ਲੱਗਦੀ ਹੈ। 

PunjabKesariਕੋਰੋਨਾ ਕਾਲ ਵੇਲੇ ਵੀ ਹੋਇਆ ਸੀ ਵਿਵਾਦ

ਮਈ 2022 ਵਿੱਚ, ਜਦੋਂ ਦੇਸ਼ ਵਿੱਚ ਕੋਰੋਨਾ ਦੀ ਲਹਿਰ ਚੱਲ ਰਹੀ ਸੀ, ਉਸ ਵੇਲੇ ਭੋਲੇ ਬਾਬਾ ਨੇ ਫਰੂਖਾਬਾਦ ਵਿੱਚ ਇੱਕ ਸਤਿਸੰਗ ਦਾ ਆਯੋਜਨ ਕੀਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਸਿਰਫ਼ 50 ਲੋਕਾਂ ਨੂੰ ਹੀ ਸਤਿਸੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ। ਪਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ 50 ਹਜ਼ਾਰ ਤੋਂ ਵੱਧ ਲੋਕ ਸਤਿਸੰਗ ਵਿਚ ਸ਼ਾਮਲ ਹੋਏ। ਇੱਥੇ ਭੀੜ ਇਕੱਠੀ ਹੋਣ ਕਾਰਨ ਸ਼ਹਿਰ ਦੀ ਟਰੈਫਿਕ ਵਿਵਸਥਾ ਠੱਪ ਹੋ ਗਈ ਸੀ। ਉਸ ਸਮੇਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਬੰਧਕਾਂ ਖ਼ਿਲਾਫ਼ ਰਿਪੋਰਟ ਦਰਜ ਕੀਤੀ ਸੀ।
ਇਸ ਵਾਰ ਵੀ ਇਹ ਕਿਹਾ ਜਾ ਰਿਹਾ ਹੈ ਕਿ ਪ੍ਰੋਗਰਾਮ ਲਈ ਜਿੰਨੇ ਵੀ ਲੋਕਾਂ ਦੇ ਇਕੱਠੇ ਹੋਣ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਸੀ, ਉਸ ਤੋਂ ਵੱਧ ਲੋਕਾਂ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਸੀ। 


author

DILSHER

Content Editor

Related News