''ਅਰੇ ਮੌਸੀ, 13 ਸੂਬਿਆਂ ''ਚ 0 ਸੀਟਾਂ ਆਈਆਂ ਹਨ ਪਰ ਹੀਰੋ ਤਾਂ ਹੈ ਨਾ'' PM ਮੋਦੀ ਨੇ ਸੰਸਦ ''ਚ ਸੁਣਾਏ 3 ਕਿੱਸੇ
Tuesday, Jul 02, 2024 - 08:08 PM (IST)
ਨਵੀਂ ਦਿੱਲੀ, ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿੱਚ ਕਿਹਾ ਕਿ ਦੇਸ਼ ਨੇ ਇੱਕ ਸਫਲ ਚੋਣ ਮੁਹਿੰਮ ਨੂੰ ਪਾਰ ਕਰਦੇ ਹੋਏ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਚੋਣ ਮੁਹਿੰਮ ਸੀ। ਜਨਤਾ ਨੇ ਸਾਡੇ 10 ਸਾਲਾਂ ਦੇ ਟਰੈਕ ਰਿਕਾਰਡ ਨੂੰ ਦੇਖਿਆ ਅਤੇ ਸਾਨੂੰ ਤੀਜੀ ਵਾਰ ਚੁਣਿਆ। ਆਪਣੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਵਿਰੋਧੀ ਧਿਰ ਉੱਤੇ ਤਿੱਖਾ ਹਮਲਾ ਕੀਤਾ ਅਤੇ ਕਈ ਕਿੱਸੇ-ਕਹਾਣੀਆਂ ਸੁਣਾਈਆਂ। ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਨੇ ਫਿਲਮ 'ਸ਼ੋਲੇ' ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਫਿਲਮ 'ਸ਼ੋਲੇ' ਦੀ ਗੱਲ ਕਰਦਿਆਂ ਮੋਦੀ ਨੇ ਵਿਰੋਧੀਆਂ 'ਤੇ ਰੱਜ ਕੇ ਤੰਜ ਕੱਸੇ।
ਫਿਲਮ ਸ਼ੋਲੇ ਦੀ ਗੱਲ ਕਰਦਿਆਂ PM ਮੋਦੀ ਬੋੋਲੇ
- ਉੱਥੇ ਇੱਕ ਮਾਸੀ (ਮੌਸੀ) ਸੀ...
- ਅਰੇ ਮੌਸੀ, ਤੀਜੀ ਵਾਰ ਹੀ ਤਾਂ ਹਾਰੇ ਹਾਂ, ਪਰ ਮੌਸੀ ਮੋਰਲ ਵਿਕਟਰੀ ਤਾਂ ਹੈ ਨਾ।
- ਅਰੇ ਮੌਸੀ, 13 ਸੂਬਿਆਂ ਵਿੱਚੋਂ ਜ਼ੀਰੋ ਸੀਟਾਂ ਮਿਲੀਆਂ ਹਨ, ਪਰ ਹੀਰੋ ਤਾਂ ਹੈ ਨਾ।
- ਅਰੇ ਮੌਸੀ, ਪਾਰਟੀ ਦਾ ਲੋਟਾ ਹੀ ਡੁਬਾਇਆ ਹੈ, ਪਰ ਪਾਰਟੀ ਅਜੇ ਵੀ ਸਾਹ ਲੈ ਰਹੀ ਹੈ।
ਫਿਲਮ ਸ਼ੋਲੇ ਨਾਲ ਜੁੜਿਆ ਇਹ ਡਾਇਲਾਗ ਰਾਹੁਲ ਗਾਂਧੀ ਅਤੇ ਇੰਡੀਆ ਗਠਜੋੜ 'ਤੇ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ।
ਪੀਐਮ ਮੋਦੀ ਨੇ ਸੁਣਾਇਆ ਕਿੱਸਾ
ਪੀਐੱਮ ਮੋਦੀ ਨੇ ਸੰਸਦ ਨੂੰ ਸੰਬੋਧਨ ਦੌਰਾਨ ਕਿਹਾ ਕਿ ਮੈਨੂੰ ਇੱਕ ਕਿੱਸਾ ਯਾਦ ਆ ਰਿਹਾ ਹੈ... ਇੱਕ ਮੁੰਡਾ 99 ਨੰਬਰ ਲੈ ਕੇ ਬੜੇ ਮਾਣ ਨਾਲ ਘੁੰਮ ਰਿਹਾ ਸੀ ਤੇ ਸਭ ਨੂੰ ਦਿਖਾ ਰਿਹਾ ਸੀ ਕਿ ਦੇਖੋ ਉਸ ਨੇ ਕਿੰਨੇ ਨੰਬਰ ਲਏ ਹਨ। 99 ਨੰਬਰ ਸੁਣ ਕੇ ਲੋਕ ਉਸ ਦੀ ਤਾਰੀਫ਼ ਵੀ ਕਰਦੇ ਸਨ ਅਤੇ ਹੌਸਲਾ ਵੀ ਵਧਾਉਂਦੇ ਸਨ। ਫਿਰ ਉਸਦੇ ਅਧਿਆਪਕ ਨੇ ਦੱਸਿਆ ਕਿ ਉਹ 100 ਵਿੱਚੋਂ ਨਹੀਂ ਸਗੋਂ 543 ਵਿੱਚੋਂ 99 ਅੰਕ ਲੈ ਕੇ ਆਇਆ ਹੈ। ਹੁਣ ਉਸ ਬਚਕਾਨਾ ਅਕਲ ਨੂੰ ਕੌਣ ਸਮਝਾਏ ਕਿ ਤੁਸੀਂ ਫੇਲ੍ਹ ਹੋਣ ਦਾ ਵਿਸ਼ਵ ਰਿਕਾਰਡ ਬਣਾ ਲਿਆ ਹੈ।
ਪੀਐਮ ਮੋਦੀ ਨੇ ਕੱਸੇ ਇਹ ਤੰਜ਼
- ਬੱਚੇ ਦੀ ਬੁੱਧੀ ਵਾਲੇ ਨੂੰ ਨਾ ਬੋਲਣ ਦਾ ਪਤਾ ਹੁੰਦਾ ਹੈ ਤੇ ਨਾ ਹੀ ਬੱਚੇ ਦੀ ਬੁੱਧੀ ਵਿਚ ਵਿਹਾਰ ਦੀ ਕੋਈ ਗੁੰਜਾਇਸ਼ ਹੁੰਦੀ ਹੈ।
- ਜਦੋਂ ਇਹ ਬੱਚੇ ਦੀ ਅਕਲ ਪੂਰੀ ਤਰ੍ਹਾਂ ਸਵਾਰ ਹੋ ਜਾਂਦੀ ਹੈ, ਤਾਂ ਸਦਨ ਵਿੱਚ ਕਿਸੇ ਦੇ ਵੀ ਗੱਲ ਪੈ ਜਾਂਦੇ ਹਨ।
- ਇਹ ਬੱਚਿਆਂ ਦੀ ਬੁੱਧੀ ਵਾਲੇ ਜਦ ਆਪਣੀ ਹੱਦ ਗਵਾ ਲੈਂਦੇ ਹਨ, ਤਾਂ ਸਦਨ ਵਦੇ ਅੰਦਰ ਬੈਠ ਕੇ ਅੱਖਾਂ ਮਾਰਦੇ ਹਨ।
- ਉਨ੍ਹਾਂ ਦੀ ਸੱਚਾਈ ਨੂੰ ਹੁਣ ਪੂਰਾ ਦੇਸ਼ ਸਮਝ ਚੁੱਕਾ ਹੈ।
- ਇਸੇ ਲਈ ਅੱਜ ਦੇਸ਼ ਇਨ੍ਹਾਂ ਨੂੰ ਕਹਿ ਰਿਹਾ ਹੈ- ਤੁਹਾਡੇ ਕੋਲੋਂ ਨਹੀਂ ਹੋਣਾ (ਤੁਮਸੇ ਨਾ ਹੋ ਪਾਏਗਾ)
ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਇਸ ਦਾ ਵਾਤਾਵਰਣ ਦਿਨ ਰਾਤ ਭਾਰਤ ਦੇ ਨਾਗਰਿਕਾਂ ਦੇ ਮਨਾਂ ਵਿੱਚ ਇਹ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੇ ਸਾਨੂੰ ਹਰਾਇਆ ਹੈ। ਲੱਗਦਾ ਹੈ ਕਿ ਇਨ੍ਹੀਂ ਦਿਨੀਂ ਕਾਂਗਰਸ ਛੋਟੇ ਬੱਚਿਆਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੰਗਾ ਹੁੰਦਾ ਜੇਕਰ ਕਾਂਗਰਸ ਆਪਣੀ ਹਾਰ ਮੰਨ ਲੈਂਦੀ, ਲੋਕਾਂ ਦੇ ਹੁਕਮਾਂ ਨੂੰ ਦਿਲੋਂ ਮੰਨਦੀ ਅਤੇ ਆਤਮ-ਚਿੰਤਨ ਕਰਦੀ ਪਰ ਉਹ ਸ਼ਿਰਸ਼ਾਸਨ ਕਰਨ ਵਿਚ ਰੁੱਝੇ ਹੋਏ ਹਨ।
ਪੂਰਾ ਕਰਾਂਗੇ ਵਿਕਸਿਤ ਭਾਰਤ ਦਾ ਸੰਕਲਪ
ਪੀਐਮ ਮੋਦੀ ਨੇ ਕਿਹਾ ਕਿ ਅੱਜ ਮੈਂ ਤੁਹਾਡੇ ਰਾਹੀਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਵਿਕਸਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਾਂਗੇ। ਅਸੀਂ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੇ ਸਮੇਂ ਦਾ ਹਰ ਪਲ ਅਤੇ ਆਪਣੇ ਸਰੀਰ ਦੇ ਹਰ ਕਣ ਨੂੰ ਸਮਰਪਿਤ ਕਰਾਂਗੇ।