ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ

Sunday, Oct 17, 2021 - 07:56 PM (IST)

ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ

ਅਲ ਅਮੀਰਾਤ- ਜਤਿੰਦਰ ਸਿੰਘ (ਅਜੇਤੂ 73) ਤੇ ਆਕਿਬ ਇਲਯਾਸ (ਅਜੇਤੂ 50) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੇ ਉਨ੍ਹਾਂ ਵਿਚਾਲੇ 131 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੀ ਮਦਦ ਨਾਲ ਓਮਾਨ ਨੇ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਾਪੁਆ ਨਿਊ ਗਿਨੀ ਨੂੰ ਕੁਆਲੀਫਾਇੰਗ ਟੂਰਨਾਮੈਂਟ ਦੇ ਗਰੁੱਪ-ਬੀ ਦੇ ਪਹਿਲੇ ਮੈਚ ਵਿਚ ਐਤਵਾਰ ਨੂੰ 10 ਵਿਕਟਾਂ ਨਾਲ ਹਰਾਇਆ। ਪਾਪੁਆ ਨਿਊ ਗਿਨੀ ਨੇ 20 ਓਵਰਾਂ ਵਿਚ 9 ਵਿਕਟਾਂ 'ਤੇ 129 ਦੌੜਾਂ ਬਣਾਈਆਂ ਜਦਕਿ ਓਮਾਨ ਨੇ 13.4 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ 'ਤੇ 131 ਦੌੜਾਂ ਬਣਾ ਕੇ 38 ਗੇਂਦਾਂ ਰਹਿੰਦੇ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ।

PunjabKesari
ਜਤਿੰਦਰ ਨੇ 42 ਗੇਂਦਾਂ 'ਤੇ ਅਜੇਤੂ 73 ਦੌੜਾਂ ਦੀ ਮੈਚ ਜੇਤੂ ਪਾਰੀ ਵਿਚ ਸੱਤ ਚੌਕੇ ਤੇ ਤਿੰਨ ਛੱਕੇ ਲਗਾਏ ਜਦਕਿ ਇਲਯਾਸ ਨੇ 43 ਗੇਂਦਾਂ 'ਕੇ ਅਜੇਤੂ 50 ਦੌੜਾਂ ਵਿਚ ਪੰਜ ਚੌਕੇ ਤੇ ਇੱਕ ਛੱਕਾ ਲਗਾਇਆ। ਪਾਪੁਆ ਨਿਊ ਗਿਨੀ ਦੇ ਲਈ ਕਪਤਾਨ ਅਸਦ ਵਾਲਾ ਨੇ 43 ਗੇਂਦਾਂ 'ਤੇ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 56 ਦੌੜਾਂ ਬਣਾਈਆਂ। ਓਮਾਨ ਵਲੋਂ ਕਪਤਾਨ ਜੀਸ਼ਾਨ ਮਕਸੂਦ ਨੇ ਚਾਰ ਓਵਰਾਂ ਵਿਚ 20 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਤੇ ਪਲੇਅਰ ਆਫ ਦਿ ਮੈਚ ਬਣੇ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News