ਭਾਰਤੀ ਉਪਮਹਾਦੀਪ ''ਚ ਓਲੰਪਿਕ 2020 ਦਾ ਪ੍ਰਸਾਰਨ ਕਰੇਗਾ ਸੋਨੀ ਨੈਟਵਰਕ

03/14/2019 5:25:15 PM

ਮੁੰਬਈ— ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ਨੂੰ ਟੋਕੀਓ ਓਲੰਪਿਕ ਖੇਡ 2020 ਦੇ ਭਾਰਤੀ ਉਪਮਹਾਦੀਪ 'ਚ ਪ੍ਰਸਾਰਨ ਦੇ ਅਧਿਕਾਰ ਸੌਂਪੇ ਗਏ ਹਨ। ਕੌਮਾਂਤਰੀ ਓਲੰਪਿਕ ਕਮੇਟੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਸੋਨੀ ਪਿਕਚਰਸ  ਨੈੱਟਵਰਕਸ ਇੰਡੀਆ (ਐੱਸ.ਪੀ.ਐੱਨ.) ਨੇ ਇਸ ਤੋਂ ਇਲਾਵਾ ਲੁਸਾਨੇ ਸਰਦਰੁੱਤ ਓਲੰਪਿਕ ਖੇਡ 2020 ਦੇ ਪ੍ਰਸਾਰਨ ਅਧਿਕਾਰ ਵੀ ਹਾਸਲ ਕੀਤੇ ਹਨ। ਇੱਥੇ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸੋਨੀ ਆਪਣੇ ਪ੍ਰਸਾਰਨ ਅਤੇ ਡਿਜੀਟਲ ਮੰਚ ਤੋਂ ਭਾਰਤੀ ਉਪਮਹਾਦੀਪ 'ਚ ਵੱਡੇ ਪੱਧਰ 'ਤੇ ਕਵਰੇਜ ਉਪਲਬਧ ਕਰਾਵੇਗਾ।


Tarsem Singh

Content Editor

Related News