ਓਲੰਪਿਕ ਮਸ਼ਾਲ ਦੇ ਆਉਣ ’ਤੇ ਟੋਕੀਓ ਨੇ ਆਯੋਜਿਤ ਕੀਤਾ ਸਮਾਗਮ
Friday, Jul 09, 2021 - 06:04 PM (IST)
ਟੋਕੀਓ— ਓਲੰਪਿਕ ਮਸ਼ਾਲ ਦੇ ਆਉਣ ’ਤੇ ਸਵਾਗਤ ਸਮਾਗਮ ਟੋਕੀਓ ਦੇ ਕੋਮਾਜਾਵਾ ਓਲੰਪਿਕ ਪਾਕਰ ਸਟੇਡੀਅਮ ’ਚ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ। ਗਵਰਨਰ ਯੂਰਿਕੋ ਕੋਈਕੇ ਨੇ ਸਮਾਗਮ ਦੀ ਸ਼ੁਰੂਆਤ ਕੀਤੀ ਤੇ ਜਾਪਾਨੀ ਰਾਜਧਾਨੀ ਦੇ ਖੇਤਰ ’ਚ ਓਲੰੰਪਿਕ ਮਸ਼ਾਲ ਦੇ ਆਉਣ ਦੀ ਰਿਪੋਰਟ ਸਵੀਕਾਰ ਕੀਤੀ।
ਕਾਈਕੇ ਨੇ ਪ੍ਰਦਰਸ਼ਨਕਾਰੀਆਂ ਦੇ ਵਿਰੋਧ ’ਤੇ ਕਾਬੂ ਪਾਉਂਦੇ ਹੋਏ ਆਪਣਾ ਆਵਾਜ਼ ਬੁਲੰਦ ਕਰਦੇ ਹੋਏ ਕਿਹਾ, ‘‘ਪਿਛਲੇ ਮਾਰਚ ’ਚ ਇਸ ਮਸ਼ਾਲ ਨੂੰ ਯੂਨਾਨ ਤੋਂ ਜਾਪਾਨ ਨੂੰ ਸੌਂਪਿਆ ਗਿਆ ਸੀ ਅਸੀਂ ਇਸ ਨੂੰ ਇਕ ਸਾਲ ਤਕ ਸੁਰੱਖਿਅਤ ਰਖਿਆ। ਪਿਛਲੀ 25 ਮਾਰਚ ਨੂੰ ਮਸ਼ਾਲ ਰਿਲੇ ਨੂੰ ਫੁਕੁਸ਼ਿਮਾ ਤੋਂ ਸ਼ੁਰੂ ਕੀਤਾ ਗਿਆ। ਇਹ ਮਸ਼ਾਲ ਜਾਪਾਨ ਦੇ 40 ਖੇਤਰਾਂ ਤੋਂ ਗੁਜ਼ਰ ਚੁੱਕੀ ਹੈ ਤੇ ਹੁਣ ਇਹ ਟੋਕੀਓ ਪਹੁੰਚੀ ਹੈ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸਾਡੇ ਲੋਕਾਂ ਦੇ ਦੇਸ਼ ਵਿਆਪੀ ਉਪਰਾਲਿਆਂ ਦੇ ਦਮ ’ਤੇ ਇਹ ਮਸ਼ਾਲ ਉਮੀਦ ਦੇ ਚਿੰਨ੍ਹ ਵਜੋਂ ਇੱਥੇ ਪਹੁੰਚੀ ਹੈ’’
ਜ਼ਿਕਰਯੋਗ ਹੈ ਕਿ ਸਮਾਗਮ ਤੋਂ ਪਹਿਲਾਂ ਟੋਕੀਓ ਓਲੰਪਿਕ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ ਸਨ। ਓਲੰਪਿਕ ਮਸ਼ਾਲ ਹੁਣ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਤੋਂ ਗੁਜ਼ਰੇਗੀ ਤੇ ਇਸ ਦੀ ਸ਼ੁਰੂਆਤ ਮਚਿਦਾ ਸ਼ਹਿਰ ਤੋਂ ਹੋਵੇਗੀ। 23 ਜੁਲਾਈ ਤਕ ਮਸ਼ਾਲ ਵਾਪਸ ਟੋਕੀਓ ਓਲੰਪਿਕ ਲਈ ਮੱਧ ਟੋਕੀਓ ਪਰਤੇਗੀ।