ਕਰੋਨਾ ਵਾਇਰਸ ਨਾਲ ਓਲੰਪਿਕ ''ਤੇ ਖਤਰਾ, ਸਾਲ ਦੇ ਅਖੀਰ ''ਚ ਹੋ ਸਕਦੈ ਆਯੋਜਨ

Tuesday, Mar 03, 2020 - 07:59 PM (IST)

ਟੋਕੀਓ : ਜਾਪਾਨ ਦੇ ਓਲੰਪਿਕ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਖੇਡਾਂ ਦੇ ਆਯੋਜਨ ਦੇ ਸੰਬੰਧ ਵਿਚ ਕਿਹਾ ਗਿਆ ਹੈ ਕਿ ਇਹ ਖੇਡ ਮਹਾਕੁੰਬ 2020 ਦੌਰਾਨ ਹੀ ਆਯੋਜਿਤ ਕੀਤੀਆਂ ਜਾ ਸਕਦੀਆਂ ਹਨ। ਸੀਕੋ ਹਾਸ਼ਿਮੋਤੋ ਨੇ ਸੰਸਦ ਦੇ ਉੱਚ ਸਦਨ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਓਲੰਪਿਕ ਜੇਕਰ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ 24 ਜੁਲਾਈ ਨੂੰ ਸ਼ੁਰੂ ਹੁੰਦੀਆਂ ਤਾਂ ਇਨ੍ਹਾਂ ਨੂੰ ਇਸੇ ਸਾਲ ਵਿਚ ਬਾਅਦ ਵਿਚ ਵੀ ਆਯੋਜਿਤ ਕੀਤਾ ਜਾ ਸਕਦਾ ਹੈ।

PunjabKesari

ਟੋਕੀਓ ਓਲੰਪਿਕ 'ਤੇ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਦੇ ਕਾਰਣ ਜਾਪਾਨ ਵਿਚ ਹੁਣ ਤਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਖੇਡ ਪ੍ਰਤੀਯੋਗਿਤਾਵਾਂ ਤੇ ਓਲੰਪਿਕ ਨਾਲ ਜੁੜੇ ਟੂਰਨਾਮੈਂਟ ਮੁਲਤਵੀ ਜਾਂ ਰੱਦ ਕਰ ਦਿੱਤੇ ਗਏ ਹਨ। ਹਾਸ਼ਿਮਤੋ ਨੇ ਸੰਸਦ ਵਿਚ ਕਿਹਾ, ''ਜੇਕਰ ਖੇਡਾਂ ਦਾ ਆਯੋਜਨ ਸਾਲ 2020 ਦੌਰਾਨ ਨਹੀਂ ਹੁੰਦਾ ਤਾਂ ਆਈ. ਓ. ਸੀ. ਤਦ ਖੇਡਾਂ ਨੂੰ ਮੁਲਤਵੀ ਕਰ ਸਕਦੀ ਹੈ। ਇਸਦਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਖੇਡ ਤਦ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ ਜੇਕਰ ਇਨ੍ਹਾਂ ਦਾ ਆਯੋਜਨ ਕੈਲੰਡਰ ਸਾਲ ਦੌਰਾਨ ਨਹੀਂ ਹੋ ਸਕਿਆ।'' ਆਈ. ਓ. ਸੀ. ਅਧਿਕਾਰੀ ਤੇ ਟੋਕੀਓ ਓਲੰਪਿਕ ਦੇ ਆਯੋਜਕ ਲਗਾਤਾਰ ਕਹਿੰਦੇ ਰਹੇ ਹਨ ਕਿ ਓਲੰਪਿਕ ਖੇਡਾਂ ਨਿਰਧਾਰਤ ਪ੍ਰੋਗਰਾਮ 'ਤੇ ਹੀ ਹੋਣਗੀਆਂ। ਕੁਝ ਹੋਰਨਾਂ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਫੈਲ ਰਹੇ ਵਾਇਰਸ ਦੇ ਕਾਰਣ ਖੇਡਾਂ ਨੂੰ ਰੱਦ ਜਾਂ ਮੁਲਤਵੀ ਕੀਤਾ ਜਾ ਸਕਦਾ ਹੈ ਜਾਂ ਫਿਰ ਇਨ੍ਹਾਂ ਨੂੰ ਕਿਸੇ ਹੋਰ ਸ਼ਹਿਰ ਵਿਚ ਆਯੋਜਿਤ ਕੀਤਾ ਜਾ ਸਕਦਾ ਹੈ।

PunjabKesari

ਹੋਰ ਖੇਡ ਖਬਰਾਂ :

https://jagbani.punjabkesari.in/sports/news/fear-of-corona-virus-reaching-cricket-1186692

https://jagbani.punjabkesari.in/punjab/news/big-reveal-about-the-moonak-kabaddi-cup-banned-vaccinations-from-stadiums-1186731

https://jagbani.punjabkesari.in/sports/news/england-player-excludes-due-to-non-sale-in-ipl-tells-psl-best-league-1186804


Related News