ਨਿਤੀਸ਼ ਨੇ ਜਿੱਤਿਆ ਮੇਅਰ ਕੱਪ ਇੰਦੌਰ ਇੰਟਰਨੈਸ਼ਨਲ ਸ਼ਤਰੰਜ ਦਾ ਖਿਤਾਬ
Sunday, Apr 09, 2023 - 04:36 PM (IST)

ਇੰਦੌਰ (ਨਿਕਲੇਸ਼ ਜੈਨ)- ਮੇਅਰ ਕੱਪ ਇੰਦੌਰ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਸੈਸ਼ਨ ਦਾ ਖਿਤਾਬ ਭਾਰਤ ਦੇ ਇੰਟਰਨੈਸ਼ਨਲਲ ਮਾਸਟਰ ਨਿਤੀਸ਼ ਬੇਰੂਲਕਰ ਨੇ ਆਪਣੇ ਨਾਂ ਕਰ ਲਿਆ ਹੈ। 9ਵੇਂ ਰਾਊਂਡ ’ਚ ਰੂਸ ਦੇ ਬੋਰਿਸ ਸ਼ਾਵਚੇਂਕੋਂ ਨੂੰ ਹਰਾਉਣ ਵਾਲੇ ਨਿਤਿਸ਼ ਨੇ ਆਖਿਰ 10ਵੇਂ ਰਾਊਂਡ ’ਚ ਹਮਵਤਨ ਹਰਸ਼ ਸੁਰੇਸ਼ ਨੂੰ ਹਰਾ ਕੇ 8.5 ਅੰਕਾਂ ਨਾਲ ਬਿਹਤਰ ਟਾਈਬ੍ਰੇਕ ਦੇ ਆਧਾਰ ’ਤੇ ਟੂਰਨਾਮੈਂਟ ਜਿੱਤ ਲਿਆ ਜਦਕਿ ਇੰਨੇ ਹੀ ਅੰਕ ਬਣਾਉਣ ਵਾਲਾ ਭਾਰਤ ਦਾ ਵਿਆਨੀ ਅੰਟੋਨਿਓ ਟਾਈਬ੍ਰੇਕ ਦੇ ਕਾਰਨ ਦੂਜੇ ਸਥਾਨ ’ਤੇ ਰਿਹਾ। ਵਿਆਨੀ ਨੇ ਆਖਰੀ ਰਾਊਂਡ ’ਚ ਹਮਵਤਨ ਅਮੇਯ ਔਦਿ ਨੂੰ ਹਰਾਇਆ। 7.5 ਅੰਕ ਬਣਾ ਕੇ ਪੋਲੈਂਡ ਦੇ ਗ੍ਰੈਂਡ ਮਾਸਟਰ ਮਾਈਕਲ ਕ੍ਰਾਸੇਂਕੋਵ ਤੀਜੇ ਸਥਾਨ ’ਤੇ ਰਿਹਾ।