ਨਿਕਹਤ ਅਤੇ ਮਨਦੀਪ ਨੇ ਨਾਰਥਈਸਟ ਰਾਈਨੋਜ਼ ਨੂੰ ਦਿਵਾਈ ਜਿੱਤ
Sunday, Dec 15, 2019 - 10:32 AM (IST)

ਸਪੋਰਟਸ ਡੈਸਕ— ਕਪਤਾਨ ਨਿਕਹਤ ਜ਼ਰੀਨ ਅਤੇ ਮਨਦੀਪ ਜਾਂਗੜਾ ਦੇ ਦਮ 'ਤੇ ਨਾਰਥਈਸਟ ਰਾਈਨੋਜ਼ ਨੇ ਬਿਗ ਬਾਊਟ ਇੰਡੀਅਨ ਬਾਕਸਿੰਗ ਲੀਗ 'ਚ ਬਾਂਬੇ ਬੁਲੇਟਸ 'ਤੇ 4-3 ਨਾਲ ਕਰੀਬੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਨਾਰਥਈਸਟ ਦੀ ਟੀਮ 15 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ। ਬਾਂਬੇ ਬੁਲੇਟਸ ਦੇ 14 ਅੰਕ ਹਨ। 16 ਸਾਲਾ ਅੰਬੇਸ਼ੋਰੀ ਦੇਵੀ (57 ਕਿਲੋਗ੍ਰਾਮ) ਅਤੇ ਅਰਜਨਟੀਨਾ ਦੇ ਫ੍ਰਾਂਸਿਸੋ ਵੇਰਨ (75 ਕਿਲੋਗ੍ਰਾਮ) ਨੇ ਵੀ ਨਾਰਥਈਸਟ ਰਾਈਨੋਜ਼ ਲਈ ਮਹੱਤਵਪੂਰਨ ਅੰਕ ਪ੍ਰਾਪਤ ਕੀਤੇ। ਮਣੀਪੁਰ ਦੀ 16 ਸਾਲ ਦੀ ਮੁੱਕੇਬਾਜ਼ੀ ਅੰਬੇਸ਼ੋਰੀ ਨੇ ਪ੍ਰਿਯਾ ਕੁਸ਼ਵਾਹਾ ਨੂੰ ਹਰਾਇਆ। ਵੇਰਨ ਨੇ ਪ੍ਰਯਾਗ ਚੌਹਾਨ ਨੂੰ ਹਰਾਇਆ। ਨਿਕਹਤ ਨੇ ਮਹਿਲਾਵਾਂ ਦੇ 51 ਕਿਲੋਗ੍ਰਾਮ ਭਾਰ ਵਰਗ 'ਚ ਓਲੰਪਿਕ ਕਾਂਸੀ ਤਮਗਾ ਜੇਤੂ ਇੰਗ੍ਰਿਟ ਲੋਰੇਨਾ ਨੂੰ ਹਰਾਇਆ। ਇਸ ਤਰ੍ਹਾਂ ਜਾਂਗੜਾ ਨੇ 69 ਕਿਲੋਗ੍ਰਾਮ ਵਰਗ 'ਚ ਨਵੀਨ ਬੋਰਾ ਨੂੰ ਹਰਾਇਆ।