ਵਿਸ਼ਵ ਕੱਪ ਤੋਂ ਬਾਅਦ ਗੇਂਦ ਵੱਲ ਦੇਖਣਾ ਵੀ ਨਹੀਂ ਸੀ ਚਾਹੁੰਦਾ  : ਨੇਮਾਰ

Sunday, Jul 22, 2018 - 04:09 PM (IST)

ਵਿਸ਼ਵ ਕੱਪ ਤੋਂ ਬਾਅਦ ਗੇਂਦ ਵੱਲ ਦੇਖਣਾ ਵੀ ਨਹੀਂ ਸੀ ਚਾਹੁੰਦਾ  : ਨੇਮਾਰ

ਪਰਾਈਆ ਗ੍ਰਾਂਡੇ (ਬ੍ਰਾਜ਼ੀਲ)— ਬ੍ਰਾਜ਼ੀਲ ਦੇ ਦਿੱਗਜ ਖਿਡਾਰੀ ਨੇਮਾਰ ਨੇ ਸਵੀਕਾਰ ਕੀਤਾ ਹੈ ਕਿ ਫੀਫਾ ਵਿਸ਼ਵ ਕੱਪ ਕੁਆਰਟਰ ਫਾਈਨਲ 'ਚ ਬੈਲਜੀਅਮ ਦੇ ਖਿਲਾਫ ਟੀਮ ਦੀ ਹਾਰ ਦੇ ਬਾਅਦ ਉਨ੍ਹਾਂ ਨੇ ਗੇਂਦ ਵੱਲ ਨਹੀਂ ਦੇਖਿਆ ਅਤੇ ਉਹ ਬਾਕੀ ਦੇ ਮੈਚ ਖੇਡਣਾ ਨਹੀਂ ਚਾਹੁੰਦੇ ਸਨ। ਨੇਮਾਰ ਨੇ ਇਕ ਇੰਟਰਵਿਊ 'ਚ ਕਿਹਾ, ''ਮੈਂ ਇੰਨਾ ਅੱਗੇ ਨਹੀਂ ਵਧਿਆ ਹਾਂ ਕਿ ਕਹਾਂ ਕਿ ਮੈਂ ਦੁਬਾਰਾ ਨਹੀਂ ਖੇਡਣਾ ਚਾਹੁੰਦਾ ਪਰ ਮੈਂ ਗੇਂਦ ਵੱਲ ਦੇਖਣਾ ਨਹੀਂ ਚਾਹੁੰਦਾ ਸੀ ਅਤੇ ਫੁੱਟਬਾਲ ਮੈਚ ਨਹੀਂ ਦੇਖਣਾ ਚਾਹੁੰਦਾ ਸੀ।''

ਪੇਰਿਸ ਸੇਂਟ ਜਰਮੇਨ ਦਾ ਇਹ ਫਾਰਵਰਡ ਨੇਮਾਰ ਪਰਾਈਆ ਗ੍ਰਾਂਡੇ ਇੰਸਟੀਚਿਊਟ 'ਤੇ ਬੋਲ ਰਿਹਾ ਸੀ ਜਿੱਥੇ ਰੇਡ ਬੁਲ ਨੇਮਾਰ ਜੂਨੀਅਰ ਫਾਈਵਸ (ਫਾਈਵ ਏ ਸਾਈਡ ਫੁੱਟਬਾਲ) ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਨੇਮਾਰ ਦੇ ਨਾਲ ਇਸ ਦੌਰਾਨ ਉਨ੍ਹਾਂ ਦਾ 6 ਸਾਲਾਂ ਦਾ ਬੇਟਾ ਡੇਵਿਡ ਲੁਕਾ ਵੀ ਮੌਜੂਦ ਸੀ। ਨੇਮਾਰ ਨੇ ਕਿਹਾ, ''ਮੈਂ ਗ਼ਮ 'ਚ ਸੀ, ਮੈਂ ਬੇਹੱਦ ਦੁਖੀ ਸੀ ਪਰ ਦੁੱਖ ਹੌਲੀ-ਹੌਲੀ ਖ਼ਤਮ ਹੋ ਗਿਆ। ਮੇਰੇ ਕੋਲ ਮੇਰਾ ਬੇਟਾ, ਮੇਰਾ ਪਰਿਵਾਰ, ਮੇਰੇ ਦੋਸਤ ਹਨ ਅਤੇ ਉਹ ਮੈਨੂੰ ਦੁੱਖ 'ਚ ਨਹੀਂ ਦੇਖਣਾ ਚਾਹੁੰਦੇ ਸਨ। ਦੁਖੀ ਹੋਣ ਨਾਲੋਂ ਜ਼ਿਆਦਾ ਮੇਰੇ ਕੋਲ ਖ਼ੁਸ਼ ਹੋਣ ਦੇ ਕਾਰਨ ਹਨ।''


Related News