ਨਿਊਜ਼ੀਲੈਂਡ ਨੇ ਜਿੱਤੀ ਰਗਬੀ ਸੈਵਨਸ ਵਿਸ਼ਵ ਕੱਪ ਚੈਂਪੀਅਨਸ਼ਿਪ
Tuesday, Jul 24, 2018 - 01:46 AM (IST)
ਸਾਨ ਫਰਾਂਸਿਸਕੋ- ਰਗਬੀ ਸੈਵਨਸ ਵਿਸ਼ਵ ਕੱਪ ਚੈਂਪੀਅਨਸ਼ਿਪ 'ਚ ਨਿਊਜ਼ੀਲੈਂਡ ਅਜਿਹੀ ਪਹਿਲੀ ਟੀਮ ਬਣ ਗਈ ਹੈ, ਜਿਸ ਨੇ ਲਗਾਤਾਰ 2 ਵਾਰ ਚੈਂਪੀਅਨਸ਼ਿਪ ਜਿੱਤੀ। ਸਾਨ ਫਰਾਂਸਿਸਕੋ ਵਿਚ ਖੇਡੇ ਗਏ ਫਾਈਨਲ ਦੌਰਾਨ ਨਿਊਜ਼ੀਲੈਂਡ ਦਾ ਇੰਗਲੈਂਡ ਨਾਲ ਫਾਈਨਲ ਮੁਕਾਬਲਾ ਸੀ, ਜਿਸ ਵਿਚ ਨਿਊਜ਼ੀਲੈਂਡ ਨੇ 33-12 ਨਾਲ ਜਿੱਤ ਦਰਜ ਕੀਤੀ। ਫਾਈਨਲ ਵਿਚ ਪਹੁੰਚਣ ਲਈ ਨਿਊਜ਼ੀਲੈਂਡ ਨੇ ਰੂਸ (29-5), ਫਰਾਂਸ ਨੂੰ (12-7) ਤੇ ਫਿਜੀ ਨੂੰ (22-17) ਨੂੰ ਹਰਾਇਆ ਸੀ।
