T20 WC, NZ v SCO : ਨਿਊਜ਼ੀਲੈਂਡ ਨੇ ਸਕਾਟਲੈਂਡ ਨੂੰ 16 ਦੌੜਾਂ ਨਾਲ ਹਰਾਇਆ

Wednesday, Nov 03, 2021 - 08:11 PM (IST)

T20 WC, NZ v SCO : ਨਿਊਜ਼ੀਲੈਂਡ ਨੇ ਸਕਾਟਲੈਂਡ ਨੂੰ 16 ਦੌੜਾਂ ਨਾਲ ਹਰਾਇਆ

ਦੁਬਈ- ਨਿਊਜ਼ੀਲੈਂਡ ਨੇ ਸਟਾਰ ਬੱਲੇਬਾਜ਼ ਮਾਰਟਿਨ ਗੁਪਟਿਲ ਦੀਆਂ 56 ਗੇਂਦਾਂ 'ਚ 7 ਛੱਕਿਆਂ ਨਾਲ 93 ਦੌੜਾਂ ਦੀ ਅਰਧ ਸੈਂਕੜਾ ਵਾਲੀ ਪਾਰੀ ਨਾਲ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਸੁਪਰ-12 ਪੜਾਅ ਗਰੁੱਪ-2 ਮੈਚ ਵਿਚ ਸਕਾਟਲੈਂਡ ਨੂੰ 16 ਦੌੜਾਂ ਨਾਲ ਹਾਰ ਦਿੱਤਾ। ਨਿਊਜ਼ੀਲੈਂਡ ਦੀਆਂ 35 ਦੌੜਾਂ 'ਤੇ 2 ਵਿਕਟਾਂ ਡਿੱਗ ਗਈਆਂ ਸਨ ਪਰ ਟੀਮ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਦੇ ਹੋਏ ‘ਪਲੇਅਰ ਆਫ ਦਿ ਮੈਚ ਗੁਪਟਿਲ ਅਤੇ ਗਲੇਨ ਫਿਲਿਪਸ ਦੇ ਨਾਲ ਉਨ੍ਹਾਂ ਦੀ ਚੌਥੇ ਵਿਕਟ ਲਈ 73 ਗੇਂਦਾਂ ਵਿਚ 105 ਦੌੜਾਂ ਦੀ ਭਾਗੀਦਾਰੀ ਨਾਲ ਵਾਪਸੀ ਕਰ ਕੇ 5 ਵਿਕਟਾਂ 'ਤੇ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਟੀਮ ਨੇ ਅੰਤਿਮ 5 ਓਵਰਾਂ 'ਚ ਇਨ੍ਹਾਂ ਦੋਵਾਂ ਖਿਡਾਰੀਆਂ ਦੀਆਂ ਵਿਕਟਾਂ ਗਵਾ ਕੇ 52 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਸਕਾਟਲੈਂਡ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ ਸਖਤ ਟੱਕਰ ਦਿੱਤੀ, ਜਿਸ 'ਚ ਮਾਈਕਲ ਲੀਸਕ ਅਹਿਮ ਖਿਡਾਰੀ ਰਹੇ, ਜਿਨ੍ਹਾਂ ਨੇ 20 ਗੇਂਦਾਂ ਵਿਚ ਅਜੇਤੂ 42 ਦੌੜਾਂ ਬਣਾਈਆਂ ਪਰ ਨਿਊਜ਼ੀਲੈਂਡ ਨੇ ਆਪਣੇ ਧਾਕੜ ਗੇਂਦਬਾਜ਼ਾਂ ਦੀ ਬਦੌਲਤ ਉਸ ਨੂੰ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ 'ਤੇ 156 ਦੌੜਾਂ ਹੀ ਬਣਾਉਣ ਦਿੱਤੀਆਂ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ

PunjabKesari
ਲੀਸਕ ਨੇ ਆਪਣੀ ਪਾਰੀ 'ਚ 3 ਚੌਕੇ ਤੇ 3 ਛੱਕੇ ਜੜੇ। ਨਿਊਜ਼ੀਲੈਂਡ ਲਈ ਟਰੇਂਟ ਬੋਲਟ ਨੇ 29 ਦੌੜਾਂ ਦੇ ਕੇ, ਜਦੋਂਕਿ ਈਸ਼ ਸੋਢੀ ਨੇ 42 ਦੌੜਾਂ ਦੇ ਕੇ 2-2 ਵਿਕਟਾਂ ਝਟਕਾਈਆਂ। ਟਿਮ ਸਾਊਥੀ ਨੂੰ 24 ਦੌੜਾਂ ਦੇ ਕੇ 1 ਵਿਕਟ ਮਿਲੀ। ਸ਼ੁਰੂਆਤੀ ਦੋਵੇਂ ਮੈਚ ਗਵਾਉਣ ਵਾਲੀ ਸਕਾਟਲੈਂਡ ਦੀ ਇਹ ਤੀਜੀ ਹਾਰ ਸੀ। ਲੀਸਕ ਤੋਂ ਇਲਾਵਾ ਸਕਾਟਲੈਂਡ ਲਈ ਮੈਥਿਊ ਕ੍ਰਾਸ ਨੇ 27, ਸਲਾਮੀ ਬੱਲੇਬਾਜ਼ ਜਾਰਜ ਮੁਨਸੀ ਨੇ 22 ਤੇ ਰਿਚੀ ਬੈਰਿੰਗਟਨ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। ਹੁਮਸ ਅਤੇ ਗਰਮੀ ਨਾਲ ਜੂਝਦੇ ਹੋਏ ਗੁਪਟਿਲ ਸੈਕੜੇ ਤੋਂ 7 ਦੌੜਾਂ ਨਾਲ ਰਹਿ ਗਿਆ। ਫਿਲਿਪਸ ਨੇ ਵੀ 22 ਦੌੜਾਂ ਦੇ ਨਿੱਜੀ ਸਕੋਰ ਉੱਤੇ ਮਿਲੇ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਦੇ ਹੋਏ ਗੁਪਟਿਲ ਦਾ ਸਾਥ ਨਿਭਾਇਆ ਪਰ 19ਵੇਂ ਓਵਰ ਵਿਚ ਬਰੈਡ ਵ੍ਹੀਲ ਨੇ ਇਨ੍ਹਾਂ ਦੋਵਾਂ ਦੀਆਂ ਲਗਾਤਾਰ ਗੇਂਦਾਂ 'ਤੇ ਵਿਕਟ ਝਟਕੀਆਂ। ਧਾਕੜ ਕ੍ਰਿਕਟਰ ਗੁਪਟਿਲ ਨੇ ਇਸ ਦੌਰਾਨ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 3000 ਦੌੜਾਂ ਵੀ ਪੂਰੀਆਂ ਕੀਤੀਆਂ, ਜਿਸ ਨਾਲ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ (3225 ਦੌੜਾਂ) ਤੋਂ ਬਾਅਦ ਇਸ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 150 ਛੱਕੇ ਮਾਰਨ ਵਾਲੇ ਪਹਿਲੇ ਖਿਡਾਰੀ ਬਣ ਗਏ। ਭਾਰਤ ਦੇ ਰੋਹਿਤ ਸ਼ਰਮਾ 134 ਛੱਕਿਆਂ ਨਾਲ ਦੂਜੇ ਨੰਬਰ ਉੱਤੇ ਹਨ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News