ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ

Friday, Nov 05, 2021 - 12:18 PM (IST)

ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ

ਸਪੋਰਟਸ ਡੈਸਕ- ਏਜਾਜ਼ ਪਟੇਲ, ਵਿਲ ਸੋਮਰਵਿਲੇ, ਮਿਸ਼ੇਲ ਸੈਂਟਨਰ ਦੇ ਨਾਲ ਰਚਿਨ ਰਵਿੰਦਰ ਤੇ ਗਲੇਨ ਫਿਲਿਪਸ ਨੂੰ ਭਾਰਤ ਦੌਰੇ 'ਤੇ ਹੋਣ ਵਾਲੀ ਟੈਸਟ ਸੀਰੀਜ਼ ਦੇ ਲਈ ਨਿਊਜ਼ੀਲੈਂਡ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਇਸ ਮਹੱਤਵਪੂਰਨ ਦੌਰੇ ਲਈ ਨਿਊਜ਼ੀਲੈਂਡ ਕ੍ਰਿਕਟ ਪ੍ਰਬੰਧਨ ਨੇ ਆਪਣੇ ਪ੍ਰਮੁੱਖ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਆਰਾਮ ਦਿੱਤਾ ਹੈ। ਬੋਲਟ ਲਗਤਾਰ ਕ੍ਰਿਕਟ ਖੇਡ ਰਹੇ ਹਨ। ਅਜਿਹੇ 'ਚ ਨਿਊਜ਼ੀਲੈਂਡ ਬੋਰਡ ਨੇ ਉਨ੍ਹਾਂ ਨੂੰ ਆਰਾਮ ਦੇਣ ਦਾ ਫ਼ੈਸਲਾ ਕੀਤਾ ਹੈ। 

ਟੈਸਟ ਮੈਚਾਂ ਲਈ ਨਿਊਜ਼ੀਲੈਂਡ ਦੀ ਟੀਮ
ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ (ਵਿਕਟਕੀਪਰ), ਡੇਵੋਨ ਕਾਨਵੇ, ਕਾਈਲ ਜੈਮੀਸਨ, ਟਾਮ ਲਾਥਮ, ਹੇਨਰੀ ਨਿਕੋਲਸ, ਏਜਾਜ਼ ਪਟੇਲ, ਗਲੇਨ ਫਿਲਿਪਸ, ਰਚਿਨ ਰਵਿੰਦਰ, ਮਿਸ਼ੇਲ ਸੈਂਟਨਰ, ਵਿਲ ਸੋਮਰਵਿਲੇ, ਟਿਮ ਸਾਊਥੀ, ਰਾਸ ਟੇਲਰ, ਯਿਲ ਯੰਗ, ਨੀਲ ਵੈਗਨਰ।

ਨਿਊਜ਼ੀਲੈਂਡ ਦੀ ਟੀਮ 17 ਨਵੰਬਰ ਤੋਂ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਤੋਂ ਸ਼ੁਰੂਆਤ ਕਰੇਗੀ। ਕਾਨਪੁਰ ਤੇ ਮੁੰਬਈ 'ਚ ਖੇਡੇ ਜਾਣ ਵਾਲੇ ਦੋ ਟੈਸਟ ਮੈਚ ਕ੍ਰਮਵਾਰ 25 ਨਵੰਬਰ ਤੇ 03 ਦਸੰਬਰ ਤੋਂ ਸ਼ੁਰੂ ਹੋ ਰਹੇ ਹਨ।


author

Tarsem Singh

Content Editor

Related News