ਨੀਦਰਲੈਂਡ ਵਨਡੇ ਵਿਸ਼ਵ ਕੱਪ 2023 'ਚੋਂ ਬਾਹਰ, ਇੰਗਲੈਂਡ ਨੇ ਦਿੱਤੀ 160 ਦੌੜਾਂ ਨਾਲ ਕਰਾਰੀ ਮਾਤ
Wednesday, Nov 08, 2023 - 09:28 PM (IST)
ਸਪੋਰਟਸ ਡੈਸਕ- ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 40ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਇੰਗਲੈਂਡ ਨੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ। ਇਸ ਹਾਰ ਦੇ ਨਾਲ ਹੀ ਨੀਦਰਲੈਂਡ ਦੀ ਟੀਮ ਇਸ ਵਨਡੇ ਵਿਸ਼ਵ ਕੱਪ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੇਨ ਸਟੋਕਸ ਨੇ ਸੈਂਕੜਾ (84 ਗੇਂਦਾਂ 'ਤੇ 6 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 108 ਦੌੜਾਂ) ਅਤੇ ਡੇਵਿਡ ਮਲਾਨ ਨੇ 74 ਗੇਂਦਾਂ 'ਤੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 87 ਦੌੜਾਂ ਬਣਾਈਆਂ। ਨੀਦਰਲੈਂਡ ਨੂੰ 9 ਵਿਕਟਾਂ ਦੇ ਨੁਕਸਾਨ 'ਤੇ 340 ਦੌੜਾਂ ਦਾ ਟੀਚਾ ਮਿਲਿਆ ਹੈ। ਨੀਦਰਲੈਂਡ ਲਈ ਬਾਸ ਡੀ ਲੀਡੇ ਨੇ 75 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਆਰੀਅਨ ਦੱਤ ਅਤੇ ਲੋਗਨ ਵੈਨ ਬੀਕ ਨੇ ਕ੍ਰਮਵਾਰ 67 ਅਤੇ 88 ਦੌੜਾਂ ਦੇ ਕੇ 2-2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਦਾ ਪਾਕਿ ਪ੍ਰਸ਼ੰਸਕਾਂ ਨੂੰ ਕਰਾਰਾ ਜਵਾਬ - ਆਪਣੇ ਵਸੀਮ ਅਕਰਮ 'ਤੇ ਭਰੋਸਾ ਨਹੀਂ ਤੁਹਾਨੂੰ
ਟੀਚੇ ਦਾ ਪਿੱਛਾ ਕਰਨ ਆਈ ਨੀਦਰਲੈਂਡ ਦੀ ਟੀਮ 37.2 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 179 ਦੌੜਾਂ ਹੀ ਬਣਾ ਸਕੀ ਤੇ 160 ਦੌੜਾਂ ਨਾਲ ਮੈਚ ਹਾਰ ਗਈ। ਨੀਦਰਲੈਂਡ ਲਈ ਤੇਜਾ ਨਿਦਾਮਨੁਰੂ ਨੇ 41 ਦੌੜਾਂ, ਵੇਸਲੇ ਬਰੇਸੀ ਨੇ 37 ਦੌੜਾਂ, ਸਾਈਬ੍ਰਾਂਡ ਨੇ 33 ਦੌੜਾਂ, ਸਕੌਟ ਅਡਵਰਸਡ ਨੇ 38 ਦੌੜਾਂ, ਬਾਸ ਡੀ ਲਿਡੇ ਨੇ 10 ਦੌੜਾਂ, ਮੈਕਸ ਓ ਡਾਊਡ ਨੇ 5 ਦੌੜਾਂ, ਲੋਗਨ ਵੈਨ ਬੀਕ ਨੇ 2 ਦੌੜਾਂ, ਆਰਯਨ ਦੱਤ ਨੇ 1 ਦੌੜ ਬਣਾਈ। ਇੰਗਲੈਂਡ ਲਈ ਕ੍ਰਿਸ ਵੋਕਸ ਨੇ 1, ਡੇਵਿਡ ਵਿਲੀ ਨੇ 2, ਮੋਈਨ ਅਲੀ ਨੇ 3 ਤੇ ਆਦਿਲ ਰਾਸ਼ਿਦ ਨੇ 3 ਵਿਕਟਾਂ ਲਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ