ਨੀਦਰਲੈਂਡ ਦੇ ਧਾਕੜ ਫ਼ੁੱਟਬਾਲਰ ਅਰਜੇਨ ਰਾਬੇਨ ਨੇ ਦੂਜੀ ਵਾਰ ਲਿਆ ਸੰਨਿਆਸ

Monday, Jul 19, 2021 - 05:01 PM (IST)

ਨੀਦਰਲੈਂਡ ਦੇ ਧਾਕੜ ਫ਼ੁੱਟਬਾਲਰ ਅਰਜੇਨ ਰਾਬੇਨ ਨੇ ਦੂਜੀ ਵਾਰ ਲਿਆ ਸੰਨਿਆਸ

ਸਪੋਰਟਸ ਡੈਸਕ— ਅਰਜੇਨ ਰੋਬੇਨ ਨੇ 37 ਸਾਲ ਦੀ ਉਮਰ ’ਚ ਦੂਜੀ ਵਾਰ ਫ਼ੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। ਨੀਦਰਲੈਂਡ ਦੇ ਸਾਬਕਾ ਕੌਮਾਂਤਰੀ ਖਿਡਾਰੀ ਨੇ 2019 ’ਚ ਸੰਨਿਆਸ ਲੈ ਲਿਆ ਸੀ। ਪਰ ਉਹ ਆਪਣੇ ਪਹਿਲੇ ਕਲੱਬ ਗ੍ਰੇਨਿੰਗਨ ’ਚ ਪਰਤ ਆਏ ਸਨ। ਸੱਟਾਂ ਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਫ਼ੁੱਟਬਾਲਰ ਨੂੰ ਸੰਨਿਆਸ ਲੈਣਾ ਪਿਆ। ਰਾਬੇਨ ਨੇ ਸ਼ਾਨਦਾਰ ਕਰੀਅਰ ਦੇ ਦੌਰਾਨ ਦੋ ਪ੍ਰੀਮੀਅਰ ਲੀਗ ਖ਼ਿਤਾਬ, ਦੋ ਲੀਗ ਕੱਪ ਤੇ ਚੇਲਸੀ ਦੇ ਨਾਲ ਇਕ ਐੱਫ. ਏ. ਕੱਪ ਜਿੱਤਿਆ।

ਉਨ੍ਹਾਂ ਪੀ. ਐੱਸ. ਵੀ. ਆਈਂਡਵੋਹਨ, ਰੀਅਲ ਮੈਡਿ੍ਰਡ ਤੇ ਬਾਇਰਨ ਮਿਊਨਿਖ ’ਚ ਵੀ ਖੇਡਿਆ ਤੇ 37 ਗੋਲ ਕਰਕੇ ਆਪਣੇ ਦੇਸ਼ ਲਈ 96 ਕੈਪ ਜਿੱਤੇ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ- ਮੈਂ ਆਪਣੇ ਸਰਗਰਮ ਕਰੀਅਰ ਨੂੰ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਹੈ, ਇਹ ਇਕ ਬਹੁਤ ਹੀ ਔਖਾ ਬਦਲ ਸੀ। ਮੈਂ ਸਾਰਿਆਂ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਦੇਣਾ ਚਾਹੁੰਦ ਹਾਂ।


author

Tarsem Singh

Content Editor

Related News