ਨੇਪਾਲ ਨੇ ਜਾਰੀ ਕੀਤਾ ਦੱਖਣੀ ਏਸ਼ੀਆਈ ਖੇਡਾਂ ਦਾ ਲੋਗੋ

05/15/2019 3:28:40 AM

ਕਾਠਮਾਂਡੂ— ਨੇਪਾਲ 'ਚ 1 ਤੋਂ 10 ਦਸੰਬਰ ਵਿਚਾਲੇ ਆਯੋਜਿਤ ਹੋਣ ਜਾ ਰਹੇ 13ਵੇਂ ਦੱਖਣੀ ਏਸ਼ੀਆਈ ਖੇਡਾਂ ਦਾ ਲੋਗੋ ਨੇਪਾਲ ਦੇ ਨੋਜਵਾਨ ਤੇ ਖੇਡ ਮੰਤਰਾਲੇ ਨੇ ਜਾਰੀ ਕਰ ਦਿੱਤਾ ਹੈ। ਨੇਪਾਲ ਦੱਖਣੀ ਏਸ਼ੀਆਈ ਖੇਡਾਂ ਦਾ ਆਯੋਜਨ 1 ਤੋਂ 10 ਦਸੰਬਰ ਨੂੰ ਪੋਖਰਾ 'ਚ ਕਰੇਗਾ ਪਰ ਫਿਲਹਾਲ ਉਹ ਆਯੋਜਨ ਤੋਂ ਪਹਿਲਾਂ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। 2015 'ਚ ਨੇਪਾਲ 'ਚ ਆਏ ਭੋਚਾਲ ਦੇ ਕਾਰਨ ਦਸ਼ਰਥ ਸਟੇਡੀਅਮ ਦਾ ਕੰਮ ਮੁਅੱਤਲ ਹੋ ਗਿਆ ਸੀ ਤੇ ਛੋਟੇ-ਛੋਟੇ ਕੰਮਾਂ ਦਾ ਫਿਰ ਤੋਂ ਨਿਰਮਾਣ ਕਰਨਾ ਪਿਆ ਸੀ। ਵਰਤਮਾਨ ਸਥਿਤੀ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਆਯੋਜਨ ਸ਼ਾਇਦ ਨਿਰਧਾਰਿਤ ਸਮੇਂ 'ਤੇ ਸ਼ੁਰੂ ਹੋ ਸਕੇ। ਇਹ ਆਯੋਜਨ ਹਾਲਾਂਕਿ ਮਾਰਚ 2018 'ਚ ਹੋਣਾ ਸੀ ਪਰ ਉਦੋਂ ਤੋਂ ਲੈ ਕੇ ਤਿੰਨ ਬਾਰ ਆਯੋਜਨ ਦੀ ਤਰੀਖ ਬਦਲੀ ਜਾ ਚੁੱਕੀ ਹੈ।


Gurdeep Singh

Content Editor

Related News