ਨੀਰਜ ਚੋਪੜਾ ਨੇ ''ਉੱਡਣਾ ਸਿੱਖ'' ਦਾ ਸੁਫ਼ਨਾ ਕੀਤਾ ਪੂਰਾ, ਸਮਰਪਿਤ ਕੀਤਾ ਸੋਨ ਤਮਗਾ
Saturday, Aug 07, 2021 - 09:33 PM (IST)
ਟੋਕੀਓ - ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾ ਕੇ ਇਤਿਹਾਸ ਰਚ ਦਿੱਤਾ ਹੈ। ਹਰਿਆਣਾ ਦੇ ਖਾਂਦਰਾ ਪਿੰਡ ਦੇ ਇੱਕ ਕਿਸਾਨ ਦੇ ਬੇਟੇ 23 ਸਾਲਾ ਨੀਰਜ ਨੇ ਆਪਣੀ ਦੂੱਜੀ ਕੋਸ਼ਿਸ਼ ਵਿੱਚ 87.58 ਮੀਟਰ ਜੈਵਲਿਨ ਸੁੱਟ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਨੀਰਜ ਚੋਪੜਾ ਨੇ ਸੋਨ ਤਮਗਾ ਜਿੱਤਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਅਪਣੀ ਜਿੱਤ 'ਉੱਡਣਾ ਸਿੱਖ' ਸਮੇਤ ਉਨ੍ਹਾਂ ਐਥਲੀਟਾਂ ਨੂੰ ਸਮਰਪਿਤ ਕਰਦੇ ਹਨ, ਜੋ ਮਾਮੂਲੀ ਅੰਤਰ ਨਾਲ ਤਮਗੇ ਤੋਂ ਖੁੰਝਦੇ ਰਹੇ ਹਨ।
ਇਹ ਵੀ ਪੜ੍ਹੋ : ਗੋਲਡਨ ਬੁਆਏ ਨੀਰਜ ’ਤੇ ਵਰ੍ਹਿਆ ਇਨਾਮਾਂ ਦਾ ਮੀਂਹ, ਮੁੱਖ ਮੰਤਰੀ ਖੱਟੜ ਨੇ ਕੀਤੇ ਵੱਡੇ ਐਲਾਨ
ਨੀਰਜ ਚੋਪੜਾ ਨੇ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਕਿਹਾ ਕਿ ਵਿਸ਼ਵਾਸ ਨਹੀਂ ਹੋ ਰਿਹਾ। ਪਹਿਲੀ ਵਾਰ ਹੈ ਜਦੋਂ ਭਾਰਤ ਨੇ ਐਥਲੈਟਿਕਸ ਵਿੱਚ ਸੋਨ ਤਮਗਾ ਜਿੱਤਿਆ ਹੈ ਇਸ ਲਈ ਮੈਂ ਬਹੁਤ ਖੁਸ਼ ਹਾਂ। ਸਾਡੇ ਕੋਲ ਹੋਰ ਖੇਡਾਂ ਵਿੱਚ ਓਲੰਪਿਕ ਦਾ ਇੱਕ ਹੀ ਸੋਨਾ ਹੈ। ਉਨ੍ਹਾਂ ਕਿਹਾ ਕਿ ਐਥਲੈਟਿਕਸ ਵਿੱਚ ਇਹ ਸਾਡਾ ਪਹਿਲਾ ਓਲੰਪਿਕ ਤਮਗਾ ਹੈ। ਇਹ ਮੇਰੇ ਅਤੇ ਦੇਸ਼ ਲਈ ਮਾਣ ਵਾਲਾ ਸਮਾਂ ਹੈ। ਇਸ ਦੇ ਨਾਲ ਹੀ ਮੈਂ ਆਪਣਾ ਇਹ ਤਮਗਾ ਮਿਲਖਾ ਸਿੰਘ ਨੂੰ ਸਮਰਪਿਤ ਕਰਦਾ ਹਾਂ। ਮੈਂ ਉਨ੍ਹਾਂ ਨੂੰ ਤਮਗੇ ਦੇ ਨਾਲ ਮਿਲਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਸੋਨ ਤਮਗਾ ਜਿੱਤਣ ’ਤੇ ਰਾਸ਼ਟਰਪਤੀ ਕੋਵਿੰਦ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਜ਼ਿਕਰਯੋਗ ਹੈ ਕਿ ਭਾਰਤ ਦੇ ਮਹਾਨ ਦੌੜਾਕ ਰਹੇ ਮਿਲਖਾ ਸਿੰਘ ਦੀ ਆਖਰੀ ਇੱਛਾ ਨੂੰ ਵੀ ਪੂਰਾ ਕਰ ਦਿੱਤਾ ਹੈ। ਮਿਲਖਾ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਆਖਰੀ ਇੱਛਾ ਇਹ ਹੈ ਕਿ ਐਥਲੈਟਿਕਸ ਵਿੱਚ ਭਾਰਤ ਦਾ ਕੋਈ ਖਿਡਾਰੀ ਤਮਗਾ ਜਿੱਤ ਕੇ ਆਵੇ। ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿੱਚ ਐਥਲੈਟਿਕਸ ਵਿੱਚ ਸੋਨ ਤਮਗਾ ਦਿਵਾ ਕੇ ਉਨ੍ਹਾਂ ਦੀ ਆਖਰੀ ਇੱਛਾ ਨੂੰ ਪੂਰਾ ਕਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।