ਰਾਸ਼ਟਰੀ ਖੇਡ ਦਿਵਸ : ਅੱਜ ਹੈ ‘ਹਾਕੀ ਦੇ ਜਾਦੂਗਰ’ ਦਾ ਜਨਮਦਿਨ, ਹਿਟਲਰ ਵੀ ਸੀ ਉਸਦੇ ਮੁਰੀਦ

Thursday, Aug 29, 2019 - 11:52 AM (IST)

ਰਾਸ਼ਟਰੀ ਖੇਡ ਦਿਵਸ : ਅੱਜ ਹੈ ‘ਹਾਕੀ ਦੇ ਜਾਦੂਗਰ’ ਦਾ ਜਨਮਦਿਨ, ਹਿਟਲਰ ਵੀ ਸੀ ਉਸਦੇ ਮੁਰੀਦ

ਨਵੀਂ ਦਿੱਲੀ— ਅੱਜ ਅਰਥਾਤ 29 ਅਗਸਤ 'ਹਾਕੀ ਦੇ ਜਾਦੂਗਰ' ਮੇਜਰ ਧਿਆਨਚੰਦ ਦੀ 114ਵੀਂ ਜਯੰਤੀ ਹੈ। 29 ਅਗਸਤ ਨੂੰ ਭਾਰਤ ਵਿਚ ਹਰ ਸਾਲ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਨੂੰ 29 ਅਗਸਤ ਮਨਾਉਣ ਦੀ ਇਕ ਖਾਸ ਵਜ੍ਹਾ ਹੈ। ਦਰਅਸਲ ਅੱਜ ਦੇ ਹੀ ਦਿਨ (29 ਅਗਸਤ 1905) ‘ਹਾਕੀ ਦੇ ਜਾਦੂਗਰ’ ਮੇਜਰ ਧਿਆਨਚੰਦ ਦਾ ਜਨਮ ਉੱਤਰ ਪ੍ਰਦੇਸ਼ ਦੇ ਪਿ੍ਰਆਗਰਾਜ ਵਿਖੇ ਹੋਇਆ ਸੀ। ਮੇਜਰ ਧਿਆਨਚੰਦ ਨੇ ਭਾਰਤ ਨੂੰ ਓਲੰਪਿਕ ਖੇਡਾਂ 'ਚ ਸੋਨ ਤਮਗਾ ਦਿਵਾਇਆ ਸੀ। ਇਸ ਲਈ ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ 29 ਅਗਸਤ ਨੂੰ ਭਾਰਤ 'ਰਾਸ਼ਟਰੀ ਖੇਡ ਦਿਵਸ'  ਦੇ ਰੂਪ 'ਚ ਮਨਾਉਂਦਾ ਹੈ। ਧਿਆਨਚੰਦ ਨੇ ਹਾਕੀ ਜਗਤ ਵਿਚ ਆਪਣਾ ਨਾਂ ਸੁਨਿਹਰੀ ਅੱਖਰਾਂ ਨਾਲ ਲਿਖਵਾਇਆ।

1000 ਤੋਂ ਜ਼ਿਆਦਾ ਗੋਲ ਕਰਨ ਵਾਲੇ ਧਿਆਨਚੰਦ
PunjabKesari

29 ਅਗਸਤ 1905 ਨੂੰ ਇਲਾਹਾਬਾਦ 'ਚ ਜਨਮੇ ਮੇਜਰ ਧਿਆਨਚੰਦ ਤਿਨ ਵਾਰ ਓਲੰਪਿਕ ਦੇ ਸੋਨ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਮੈਂਬਰ ਰਹੇ। ਉਨ੍ਹਾਂ ਨੇ ਆਪਣੇ ਖੇਡ ਜੀਵਨ 'ਚ 1000 ਤੋਂ ਜ਼ਿਆਦਾ ਗੋਲ ਕੀਤੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਜਦੋਂ ਉਹ ਮੈਦਾਨ 'ਚ ਖੇਡਣ ਲਈ ਉਤਰਦੇ ਸਨ ਤਾਂ ਗੇਂਦ ਮੰਨੋ ਉਨ੍ਹਾਂ ਦੀ ਹਾਕੀ ਨਾਲ ਜੁੜ ਹੀ ਜਾਂਦੀ ਸੀ।

ਧਿਆਨਚੰਦ ਨਾਲ ਜੁੜੀਆਂ ਕੁਝ ਖਾਸ ਗੱਲਾਂ
PunjabKesari

ਸਾਲ 1927 'ਚ ਧਿਆਨਚੰਦ ਲਾਂਸ ਨਾਇਕ ਬਣਾਏ ਗਏ। 1932 'ਚ ਲਾਸ ਐਂਜਲਸ ਜਾਣ 'ਤੇ ਨਾਇਕ ਨਿਯੁਕਤ ਹੋਏ।
ਸਾਲ 1943 'ਚ ਲੈਫਟੀਨੈਂਟ ਨਿਯੁਕਤ ਹੋਏ ਅਤੇ ਭਾਰਤ ਦੇ ਆਜਾਦ ਹੋਣ ਤੋਂ ਬਾਅਦ 1948 'ਚ ਕਪਤਾਨ ਬਣਾ ਦਿੱਤੇ ਗਏ।
ਸਿਰਫ ਹਾਕੀ ਦੇ ਖੇਡ ਕਾਰਨ ਹੀ ਸੇਨਾ 'ਚ ਉਨ੍ਹਾਂ ਦੀ ਤਰੱਕੀ ਹੁੰਦੀ ਗਈ।
ਸਾਲ 1938 'ਚ ਉਨ੍ਹਾਂ ਨੂੰ 'ਵਾਇਸਰਾਏ ਕਮੀਸ਼ਨ' ਮਿਲਿਆ ਅਤੇ ਉਹ ਸੂਬੇਦਾਰ ਬਣ ਗਏ।
ਉਸ ਤੋਂ ਬਾਅਦ ਉਹ ਲੈਫਟੀਨੈਂਟ ਫਿਰ ਕੈਪਟਨ ਬਣ ਗਏ ਅਤੇ ਬਾਅਦ 'ਚ ਉਨ੍ਹਾਂ ਨੂੰ ਮੇਜਰ ਬਣਾ ਦਿੱਤਾ ਗਿਆ।                                                                                                                                                                                                                        ਧਿਆਨਚੰਦ ਦਾ ਖੇਡ ’ਤੇ ਇੰਨਾ ਕੰਟ੍ਰੋਲ ਸੀ ਕਿ ਗੇਂਦ ਉਨ੍ਹਾਂ ਦੀ ਹਾਕੀ ਸਟਿਕ ਨਾਲ ਲੱਗਭਗ ਚਿਪਕੀ ਰਹਿੰਦੀ ਸੀ। ਉਨ੍ਹਾਂ ਦੇ ਇਸ ਹੁਨਰ ’ਤੇ ਨੀਦਰਲੈਂਡ ਨੂੰ ਸ਼ੱਕ ਹੋਇਆ ਅਤੇ ਧਿਆਨਚੰਦ ਦੀ ਹਾਕੀ ਸਟਿਕ ਨੂੰ ਤੋੜ ਕੇ ਇਸ ਗੱਲ ਦੀ ਤਸੱਲੀ ਕੀਤੀ ਗਈ ਕਿ ਉਹ ਚੁੰਬਕ ਲਗਾ ਕੇ ਤਾਂ ਨਹੀਂ ਖੇਡਦੇ ਹਨ।

ਰਾਸ਼ਟਰੀ ਖੇਡ ਦਿਵਸ
PunjabKesari
ਸਾਲ 1956 'ਚ ਉਨ੍ਹਾਂ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਪਦਮਭੂਸ਼ਣ ਐਵਾਰਡ ਦਿੱਤਾ ਗਿਆ।
ਉਨ੍ਹਾਂ ਦੇ ਜਨਮਦਿਨ 'ਤੇ ਭਾਰਤ ਦਾ ਰਾਸ਼ਟਰੀ ਖੇਡ ਦਿਵਸ ਐਲਾਨਿਆ ਗਿਆ।
ਇਸੇ ਦਿਨ ਖੇਡ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਦਿੱਤਾ ਗਿਆ। ਭਾਰਤੀ ਓਲੰਪਿਕ ਸੰਘ ਨੇ ਧਿਆਨਚੰਦ ਨੂੰ ਸਦੀ ਦਾ ਮਹਾਨ ਖਿਡਾਰੀ ਵੀ ਐਲਾਨਿਆ ਸੀ।

ਹਿਟਲਰ ਨੇ ਦਿੱਤਾ ਸੀ ਜਰਮਨੀ ਆਉਣ ਦਾ ਸੱਦਾ
PunjabKesari

ਸਾਲ 1936 'ਚ ਮੇਜਰ ਧਿਆਨਚੰਦ ਦੀ ਕਪਤਾਨੀ 'ਚ ਭਾਰਤੀ ਟੀਮ ਬਰਲਿਨ ਓਲੰਪਿਕ 'ਚ ਹਿੱਸਾ ਲੈਣ ਪਹੁੰਚੀ ਸੀ। ਭਾਰਤੀ ਟੀਮ ਦੀ ਟੱਕਰ ਮੇਜ਼ਬਾਨ ਜਰਮਨੀ ਨਾਲ ਹੋਣੀ ਸੀ। ਅਜਿਹੇ 'ਚ ਜਰਮਨ ਚਾਂਸਲਰ ਅਡੋਲਫ ਹਿਟਲਰ ਵੀ ਫਾਈਨਲ ਦੇਖਣ ਪਹੁੰਚਿਆ ਸੀ। ਧਿਆਨਚੰਦ ਨੇ ਹਿਟਰਲਰ ਦੇ ਸਾਹਮਣੇ ਜਰਮਨੀ 'ਤੇ ਗੋਲ ਕਰਨੇ ਸ਼ੁਰੂ ਕਰ ਦਿੱਤੇ। ਅਜਿਹੇ 'ਚ ਹਿੱਟਲਰ ਨੇ ਧਿਆਨਚੰਦ ਦੀ ਸਟਿਕ ਵੀ ਬਦਲਵਾ ਦਿੱਤੀ ਸੀ। ਇਸ ਤੋਂ ਬਾਅਦ ਵੀ ਭਾਰਤ ਨੇ ਜਰਮਨੀ ਨੂੰ 8-1 ਦੇ ਫਰਕ ਨਾਲ ਮਾਤ ਦਿੱਤੀ। ਮੈਚ ਦੇ ਖਤਮ ਹੋਣ ਤੋਂ ਪਹਿਲਾਂ ਹੀ ਹਿਟਲਰ ਸਟੇਡੀਅਮ ਛੱਡ ਚੁੱਕੇ ਸੀ ਕਿਉਂਕਿ ਉਸ ਤੋਂ ਹਾਰ ਬਰਦਾਸ਼ਤ ਨਹੀਂ ਹੁੰਦੀ ਸੀ ਪਰ ਹਿਟਲਰ ਨੇ ਧਿਆਨਚੰਦ ਨਾਲ ਮੁਲਾਕਾਤ ਕਰ ਕੇ ਜਰਮਨੀ ਆਉਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਹਿਟਲਰ ਨੇ ਧਿਆਨਚੰਦ ਦੀ ਬਹੁਤ ਸ਼ਲਾਘਾ ਕੀਤੀ ਸੀ।


Related News